ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਹੁਲ ਚੋਕਸੀ ਦਾ ਅਦਾਲਤ ’ਚ ਹਲਫ਼ਨਾਮਾ, ਦੇਸ਼ ਛੱਡਣ ਦਾ ਦਸਿਆ ਕਾਰਨ

ਪੰਜਾਬ ਨੈਸ਼ਨਲ ਬੈਂਕ ਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਮੁੱਖ ਦੋਸ਼ੀ ਫਰਾਰ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਬੰਬਈ ਹਾਈ ਕੋਰਟ ਚ ਆਪਣਾ ਹਲਫ਼ਨਾਮਾ ਦਾਇਰ ਕਰਕੇ ਕਿਹਾ ਹੈ ਕਿ ਉਸਨੇ ਪੀਐਨਬੀ ਘੁਟਾਲੇ ਚ ਪ੍ਰੋਸੀਕਿਊਸ਼ਨ ਤੋਂ ਬਚਨ ਲਈ ਨਹੀਂ ਬਲਕਿ ਇਲਾਜ ਕਰਵਾਉਣ ਲਈ ਦੇਸ਼ ਛੱਡਿਆ ਹੈ।

 

ਹਾਲੇ ਕੈਰਿਬਿਆਈ ਦੇਸ਼ ਐਂਟੀਗੁਆ ਚ ਰਹਿ ਰਹੇ ਚੋਕਸੀ ਨੇ ਆਪਣੇ ਵਕੀਲ ਵਿਜੇ ਅਗਰਵਾਲ ਦੁਅਰਾ ਸੋਮਵਾਰ ਨੂੰ ਇਕ ਹਲਫਨਾਮਾ ਦਾਇਰ ਕੀਤਾ। ਜਿਸ ਚਿ ਕਿਹਾ ਗਿਆ ਕਿ ਵਿਦੇਸ਼ ਚ ਡਾਕਟਰੀ ਜਾਂਚ ਅਤੇ ਇਲਾਜ ਕਰਵਾਉਣ ਲਈ ਉਸ ਨੇ ਜਨਵਰੀ 2018 ਚ ਦੇਸ਼ ਛੱਡਿਆ ਸੀ।

 

ਹਲਫ਼ਨਾਮੇ ਚ ਕਿਹਾ ਗਿਆ, ਮੈਂ ਦੇਸ਼ ਨੂੰ ਸ਼ੱਕੀ ਹਾਲਾਤਾਂ ਚ ਨਹੀਂ ਛੱਡਿਆ ਸੀ ਅਤੇ ਸਿਹਤ ਸਬੰਧੀ ਮੁਸ਼ਕਲਾਂ ਕਾਰਨ ਵਾਪਸ ਪਰਤਣ ਚ ਅਸਮਰਥ ਹਾਂ। ਚੋਕਸੀ ਨੇ ਇਹ ਮੰਗੀ ਕੀਤੀ ਕਿ ਉਸਨੂੰ ਆਰਥਿਕ ਭਗੌੜਾ ਐਲਾਨੇ ਜਾਣ ਦੀ ਮੰਗ ਵੀ ਖਾਰਿਜ ਕੀਤਾ ਜਾਵੇ।

 

ਮੇਹੁਲ ਚੋਕਸੀ ਤੇ ਪੀਐਨਬੀ ਬੈਂਕ ਚ 13400 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ ਜਿਸ ਬਾਰੇ ਸਾਲ 2018 ਦੀ ਸ਼ੁਰੂਆਤ ਚ ਪਤਾ ਲਗਿਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pnb scam mehul Choksi said Bombay HC- he left India for medical treatment