ਪੰਜਾਬ ਨੈਸ਼ਨਲ ਬੈਂਕ ਘੁਟਾਲੇ `ਚ ਦੇਸ਼ ਛੱਡਕੇ ਭੱਜ ਚੁੱਕੇ ਮੇਹੁਲ ਚੌਕਸੀ ਨੇ ਮੰਗਲਵਾਰ ਨੂੰ ਚੁੱਪੀ ਤੋੜੀ ਹੈ। ਚੌਕਸੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ। ਨਿਊਜ਼ ਏਜੰਸੀ ਏਐਨਆਈ ਵੱਲੋਂ ਭੇਜੇ ਗਏ ਸਵਾਲਾਂ ਦੇ ਜਵਾਬ `ਚ ਚੌਕਸੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟਰ ਨੇ ਨਜਾਇਜ ਤਰੀਕੇ ਨਾਲ ਮੇਰੀ ਸੰਪਤੀਆਂ ਨੂੰ ਬਿਨਾਂ ਕਿਸੇ ਆਧਾਰ ਦੇ ਅਟੈਚ ਕੀਤਾ ਹੈ। ਭਗੌੜੇ ਚੌਕਸੀ ਨੇ ਅੱਗੇ ਕਿਹਾ ਕਿ ਉਸਨੇ ਭਾਰਤੀ ਅਧਿਕਾਰੀਆਂ ਨਾਲ ਆਪਣੇ ਪਾਸਪੋਰਟ ਦੇ ਮੁਅੱਤਲ ਕਰਨ ਦੀ ਵੀ ਕੋਸਿ਼ਸ਼ ਕੀਤੀ। ਉਸਨੇ ਦੰਸਿਆ ਕਿ 16 ਫਰਵਰੀ ਨੂੰ ਉਸ ਨੂੰ ਪਾਸਪੋਰਟ ਦਫ਼ਤਰ ਤੋਂ ਇਕ ਈਮੇਲ ਮਿਲਿਆ ਜਿਸ `ਚ ਦੱਸਿਆ ਗਿਆ ਸੀ ਕਿ ਮੇਰਾ ਪਾਸਪੋਰਟ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਚੌਕਸੀ ਨੇ ਕਿਹਾ ਕਿ ਮੈਂ 20 ਫਰਵਰੀ ਨੂੰ ਮੁੰਬਈ ਦੇ ਸਥਾਨਕ ਪਾਸਪੋਰਟ ਦਫ਼ਤਰ ਨੂੰ ਇਕ ਈਮੇਲ ਭੇਜਿਆ। ਇਸ ਮੇਲ `ਚ ਮੈਂ ਆਪਣੇ ਸਸਪੈਂਡੇਡ ਪਾਸਪੋਰਟ ਨੂੰ ਰਿਵੋਕ ਕਰਨ ਨੂੰ ਕਿਹਾ ਸੀ। ਪ੍ਰੰਤੂ ਮੈਨੂੰ ਪਾਸਪੋਰਟ ਦਫ਼ਤਰ ਤੋਂ ਕੋਈ ਵੀ ਜਵਾਬ ਨਹੀਂ ਮਿਲਿਆ। ਚੌਕਸੀ ਨੇ ਦੱਸਿਆ ਕਿ ਉਸ ਦੇ ਪਾਸਪ’ਰਟ ਨੂੰ ਰੱਦ ਕੀਤਾ ਜਾਣ ਦਾ ਕਾਰਨ ਵੀ ਨਹੀਂ ਦੱਸਿਆ ਗਿਆ।
ਜਿ਼ਕਰਯੋਗ ਹੈ ਕਿ 14 ਹਜ਼ਾਰ ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦਾ ਆਰੋਪੀ ਮੇਹੁਲ ਚ”ਕਰਸੀ ਦੇਸ਼ `ਚੋਂ ਭੱਜਕੇ ਐਂਟੀਗੁਆ `ਚ ਛੁਪਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਆਰੋਪੀ ਨੀਰਵ ਮੋਦੀ ਦੱਸ ਛੱਡਕੇ ਦੂਜੇ ਦੇਸ਼ `ਚ ਹਨ।