ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਨਬੀ ਘੁਟਾਲਾ : ਲੰਡਨ 'ਚ ਹੈ ਨੀਰਵ ਮੋਦੀ, ਸੀਬੀਆਈ ਨੇ ਹਵਾਲਗੀ ਦੀ ਅਪੀਲ ਭੇਜੀ

ਲਗਭਗ 14 ਹਜ਼ਾਰ ਕਰੋੜ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਦਾ ਦੋਸ਼ੀ ਨੀਰਵ ਮੋਦੀ ਇੰਗਲੈਂਡ ਚ ਹੈ। ਸੀਬੀਆਈ ਨੇ ਕਿਹਾ ਕਿ ਨੀਰਵ ਮੋਦੀ ਦੇ ਇੰਗਲੈਂਡ ਚ ਹੋਣ ਦੀ ਪੁਸ਼ਟੀ ਇੰਗਲੈਂਡ ਸਰਕਾਰ ਨੇ ਕੀਤੀ ਹੈ। ਨਾਲ ਹੀ ਭਾਰਤੀ ਜਾਂਚ ਏਜੰਸੀ ਨੇ ਹਵਾਲਗੀ ਦੀ ਅਪੀਲ ਵੀ ਸੌਂਪੀ ਹੈ। ਇਸੇ ਮਹੀਨੇ ਚ ਲੰਡਨ ਚ ਭਾਰਤੀ ਹਾਈ ਕਮਿਸ਼ਨ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਅਪੀਲ ਨਾਲ ਸਬੰਧਤ ਦਸਤਾਵੇਜ਼ ਇੰਗਲੈਂਡ ਦੇ ਕੇਂਦਰੀ ਅਥਾਰਿਟੀ ਨੂੰ ਸੌਂਪੇ ਸਨ। ਇੰਗਲੈਂਡ ਦੇ ਹਵਾਲਗੀ ਕਾਨੂੰਨ 2003 ਤਹਿਤ ਭਾਰਤ ਸੂਚੀ ਦੋ ਚ ਆਉਂਦਾ ਹੈ। ਇਸ ਵਿਚ ਇੰਗਲੈਂਡ ਦੀ ਅਦਾਲਤ ਤੋਂ ਇਲਾਵਾ ਦੇਸ਼ ਦੇ ਗ੍ਰਹਿ ਮੰਤਰੀ ਦੀ ਮਨਜ਼ੂਰੀ ਦੀ ਵੀ ਲੋੜ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB scam Nirv Modi in London CBI sent an extradition request