ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਨਬੀ ਘੁਟਾਲਾ : ਚੌਕਸੀ ਵੱਲੋਂ ਨਾਗਰਿਕਤਾ ਛੱਡਣ ’ਤੇ ਸਰਕਾਰ ਨੇ ਦਿੱਤਾ ਬਿਆਨ

ਪੀਐਨਬੀ ਘੁਟਾਲਾ : ਚੌਕਸੀ ਵੱਲੋਂ ਨਾਗਰਿਕਤਾ ਛੱਡਣ ’ਤੇ ਸਰਕਾਰ ਨੇ ਦਿੱਤਾ ਬਿਆਨ

13000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀਆਂ ‘ਚੋਂ ਇਕ ਮੇਹੁਲ ਚੌਕਸੀ ਦੇ ਭਾਰਤੀ ਨਾਗਰਿਕਤਾ ਛੱਡਣ ’ਤੇ ਸਰਕਾਰ ਵੱਲੋਂ ਪਹਿਲਾਂ ਬਿਆਨ ਦਿੱਤਾ ਗਿਆ ਹੈ।

 

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਸਬੰਧੀ ਕਿਹਾ ਕਿ ਸਾਡੀ ਸਰਕਾਰ ਨੇ ਭੌਗੋੜੇ ਆਰਥਿਕ ਅਪਰਾਧੀ ਬਿੱਲ 2018 ਪਾਸ ਕੀਤਾ ਹੈ। ਜੋ ਭੱਜ ਗਏ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਇਸ ’ਚ ਹਾਲਾਂਕਿ ਕੁਝ ਸਮਾਂ ਲਗ ਸਕਦਾ ਹੈ, ਪ੍ਰੰਤੂ ਅਸੀਂ ਉਨ੍ਹਾਂ ਨੂੰ ਵਾਪਸ ਲੈ ਆਵਾਂਗੇ।

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ https://www.facebook.com/hindustantimespunjabi/

ਕਰੋੜਾਂ ਰੁਪਏ ਦਾ ਬੈਂਕ ਕਰਜ਼ਾ ਲੈ ਕੇ ਫਰਾਰ ਮੇਹੁਨ ਚੌਕਸੀ ਨੇ ਐਂਟੀਗੁਆ ਦੀ ਨਾਗਰਿਕਤਾ ਲੈਣ ਦੇ ਬਾਅਦ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ। ਉਸਨੇ ਗੁਆਨਾ ਸਥਿਤ ਭਾਰਤੀ ਹਾਈ ਕਮਿਸ਼ਨ ‘ਚ ਆਪਣਾ ਭਾਰਤੀ ਪਾਸਪੋਰਟ ਜਮ੍ਹਾਂ ਕਰਵਾ ਦਿੱਤਾ ਹੈ। ਸੂਤਰਾਂ ਨੇ ਨਵੀਂ ਦਿੱਲੀ ‘ਚ ਦੱਸਿਆ ਕਿ ਭਾਰਤ ਸਰਕਾਰ ਚੌਕਸੀ ਨੂੰ ਦੇਸ਼ ‘ਚ ਵਾਪਸ ਲਿਆਉਣ ਲਈ ਏਟੀਗੁਆ ਤੇ ਬਾਰਬੂਡਾ ਦੀ ਸਰਾਕਰ ਨਾਲ ਕੂਟਨੀਤਿਕ ਅਤੇ ਕਾਨੂੰਨੀ ਯਤਨ ਜਾਰੀ ਰੱਖੇਗੀ।

 

 

 

ਕਈ ਮਹੀਨੇ ਪਹਿਲਾਂ ਚੌਕਸੀ ਦੇ ਐਂਟੀਗੁਆ  ਐਂਡ ਬਾਰਬੂਡਾ ਦੀ ਨਾਗਰਿਕਤਾ ਲੈਣ ਦੀ ਰਿਪੋਰਟਾਂ ਆਈਆਂ ਸਨ, ਪ੍ਰੰਤੂ ਉਸਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਸੀ। ਜਦੋਂ ਵੀ ਕੋਈ ਭਾਰਤੀ ਨਾਗਰਿਕ ਵਿਦੇਸ਼ੀ ਨਾਗਰਿਕਤਾ ਲੈਂਦਾ ਹੈ ਤਾਂ ਉਹ ਭਾਰਤੀ ਪਾਸਪੋਰਟ ਨੂੰ ਭਾਰਤੀ ਮਿਸ਼ਨ ‘ਚ ਜਮ੍ਹਾਂ ਕਰਵਾ ਦਿੰਦਾ ਹੈ। ਇਸ ਤਰ੍ਹਾਂ ਚੌਕਸੀ ਦੀ ਨਾਗਰਿਕਤਾ ਨੂ ਲੈ ਕੇ ਚਲਦੀਆਂ ਚਰਚਾਵਾਂ ਖਤਮ ਹੋ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB scam: Those who have fled will be brought back says Rajnath Singh on Mehul Choksi