ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਰਾ ਦੀ ਹੱਤਿਆ ਦਾ ਬਦਲਾ ਲੈਣ ਲਈ ਭੈਣ ਨੇ ਮਿਡ-ਡੇਅ ਮੀਲ `ਚ ਮਿਲਾਇਆ ਜ਼ਹਿਰ

ਭਰਾ ਦੀ ਹੱਤਿਆ ਦਾ ਬਦਲਾ ਲੈਣ ਲਈ ਭੈਣ ਨੇ ਮਿਡ-ਡੇਅ ਮੀਲ `ਚ ਮਿਲਾਇਆ ਜ਼ਹਿਰ

ਉੱਤਰ ਪ੍ਰਦੇਸ਼ ਦੇ ਦੇਵਰੀਆ ਜਿ਼ਲ੍ਹੇ ਦੇ ਇੱਕ ਪ੍ਰੀਸ਼ਦ-ਸਕੂਲ ਵਿੱਚ ਵਿਦਿਆਰਥੀਆਂ ਦੇ ਮਿਡ-ਡੇਅ ਮੀਲ ਵਿੱਚ ਜ਼ਹਿਰ ਮਿਲਾਉਣ ਦੀ ਮੁਲਜ਼ਮ ਵਿਦਿਆਰਥਣ ਨੂੰ ਪੁਲਿਸ ਨੇ ਬੁੱਧਵਾਰ ਨੂੰ ਬਾਲ ਸੁਧਾਰ-ਘਰ ਭੇਜ ਦਿੱਤਾ। ਜੇ ਕਿਤੇ ਰਸੋਈਏ ਨੇ ਸਮੇਂ ਸਿਰ ਮੁੱਖ ਅਧਿਆਪਕ ਨੂੰ ਸੁਚੇਤ ਨਾ ਕੀਤਾ ਹੁੰਦਾ, ਤਾਂ 150 ਮਾਸੂਮ ਬੱਚਿਆਂ ਦੀ ਜਾਨ ਦਾ ਕੀ ਬਣਦਾ, ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਉਸ ਖਿ਼ਲਾਫ਼ ਮੰਗਲਵਾਰ ਦੇਰ ਸ਼ਾਮੀਂ ਮੁੱਖ ਅਧਿਆਪਕ ਦੀ ਲਿਖਤੀ ਸਿ਼ਕਾਇਤ `ਤੇ ਕੇਸ ਦਰਜ ਕਰ ਲਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਜਿੱਥੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਚਿਹਰਿਆਂ `ਤੇ ਦਹਿਸ਼ਤ ਸੀ, ਉੱਥੇ ਰਸੋਈ ਘਰ ਵਿੱਚ ਮਿਡ-ਡੇਅ ਮੀਲ ਵੀ ਨਹੀਂ ਬਣਿਆ ਕਿਉਂਕਿ ਰਸੋਈ ਘਰ ਨੂੰ ਪ੍ਰਸ਼ਾਸਨ ਨੇ ਸੀਲ ਕੀਤਾ ਹੋਇਆ ਸੀ।

ਬਨਕਟਾ ਥਾਣਾ ਖੇਤਰ ਦੇ ਪਿੰਡ ਬੌਲੀਆ ਪਾਂਡੇ `ਚ 8ਵੀਂ ਜਮਾਤ ਤੱਕ ਦੇ ਪ੍ਰੀਸ਼ਦ-ਸਕੂਲ ਵਿੱਚ ਪ੍ਰਾਇਮਰੀ ਤ ਜੂਨੀਅਰ ਜਮਾਤਾਂ ਹੀ ਚੱਲਦੀਆਂ ਹਨ। ਦੋਵੇਂ ਸਕੂਲਾਂ ਦਾ ਮਿਡ-ਡੇਅ ਮੀਲ ਇਸ ਪ੍ਰਾਇਮਰੀ ਸਕੂਲ ਦੇ ਰਸੋਈ ਘਰ ਵਿੱਚ ਹੀ ਬਣਦਾ ਹੈ। ਦੋਸ਼ ਹੈ ਕਿ ਮੰਗਲਵਾਰ ਨੁੰ 8ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਮਿਡ-ਡੇਅ ਮੀਲ ਦੀ ਦਾਲ਼ ਵਿੱਚ ਜ਼ਹਿਰੀਲਾ ਪਦਾਰਥ ਪਾ ਦਿੱਤਾ ਸੀ। ਉਸ ਨੂੰ ਅਜਿਹਾ ਕਰਦਿਆਂ ਰਸੋਈਏ ਨੇ ਵੇਖ ਲਿਆ ਤੇ ਤੁਰੰਤ ਜਾ ਕੇ ਹੈੱਡਮਾਸਟਰ ਭ੍ਰਿਗੂਨਾਥ ਪ੍ਰਸਾਦ ਨੂੰ ਜਾ ਕੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉੱਥੇ ਭਾਜੜਾਂ ਪੈ ਗਈਆਂ। ਮੌਕੇ `ਤੇ ਪੁੱਜੀ ਪੁਲਿਸ ਨੇ ਵਿਦਿਆਰਥਣ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਡਿਪਟੀ ਸੀਐੱਮਓ ਦੀ ਅਗਵਾਈ ਹੇਠ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਜਾਂਚ ਲਈ ਦਾਲ਼ ਦਾ ਸੈਂਪਲ ਲਿਆ।


ਇਸ ਮਾਮਲੇ `ਚ ਪੁਲਿਸ ਨੇ ਮੁਲਜ਼ਮ ਵਿਦਿਆਰਥਣ ਵਿਰੁੱਧ ਧਾਰਾ 328, 511 ਅਧੀਨ ਕੇਸ ਦਰਜ ਕਰ ਲਿਆ।


ਵਿਦਿਆਰਥਣ ਤੇ ਉਸ ਦੀ ਮਾਂ ਨੇ ਖਾਣੇ `ਚ ਜ਼ਹਿਰ ਮਿਲਾਉਣ ਤੋਂ ਸਾਫ਼ ਇਨਕਾਰ ਕੀਤਾ ਹੈ। ਮਾਂ ਦਾ ਕਹਿਣਾ ਹੈ ਕਿ 5ਵੀਂ ਜਮਾਤ ਵਿੱਚ ਪੜ੍ਹਦੇ ਉਸ ਦੇ ਪੁੱਤਰ ਦੀ ਕੁਝ ਦਿਨ ਪਹਿਲਾਂ ਸਕੂਲ ਵਿੱਚ ਇੱਕ ਬੱਚੇ ਨੇ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲਾ ਕਰਨ ਵਾਲਾ ਬੱਚਾ ਇਸ ਵੇਲੇ ਬਾਲ ਸੁਧਾਰ-ਘਰ `ਚ ਹੈ। ਉਸ ਦਾ ਬਦਲਾ ਲੈਣ ਲਈ ਕੁਝ ਲੋਕ ਜਾਣਬੁੱਝ ਕੇ ਮੇਰੀ ਧੀ ਨੂੰ ਫਸਾਉਣਾ ਚਾਹੁੰਦੇ ਹਨ। ਉੱਧਰ ਪਿੰਡ ਵਾਸੀਆਂ ਦਾ ਕਹਿਣਾ ੀਸ ਕਿ ਵਿਦਿਆਰਥਣ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣ ਲਈ ਵਿਦਿਆਰਥਣਾਂ ਦੇ ਖਾਣੇ ਵਿੱਚ ਜ਼ਹਿਰ ਮਿਲਾਉਣ ਦੀ ਸਾਜਿ਼ਸ਼ ਰਚੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poison mixed in midday meal UP