ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

POK ’ਤੇ ਅੱਤਵਾਦੀਆਂ ਦਾ ਕਬਜ਼ਾ, ਪਾਕਿ ਕਿਸੇ ਵੀ ਜੁੱਰਅਤ ਤੋਂ ਬਾਜ਼ ਰਹੇ: ਜਨ. ਰਾਵਤ

POK ’ਤੇ ਅੱਤਵਾਦੀਆਂ ਦਾ ਕਬਜ਼ਾ, ਪਾਕਿ ਕਿਸੇ ਵੀ ਜੁੱਰਅਤ ਤੋਂ ਬਾਜ਼ ਰਹੇ: ਜਨ. ਰਾਵਤ

ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (POK) ਨੂੰ ਸ਼ੁੱਕਰਵਾਰ ਨੂੰ ‘ਅੱਤਵਾਦੀਆਂ ਦੇ ਕਬਜ਼ੇ’ ਵਾਲਾ ਇਲਾਕਾ ਕਰਾਰ ਦਿੱਤਾ। ਉਨ੍ਹਾਂ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਿਲਗਿਤ–ਬਾਲਟਿਸਤਾਨ ਅਤੇ POK ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਇਲਾਕੇ ਰਹੇ ਹਨ।

 

 

ਫ਼ੌਜ ਮੁਖੀ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭਾਰਤ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਜੁੱਰਅਤ ਨਾ ਕਰੇ। ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਇਸੇ ਤਰ੍ਹਾ ਦੀ ਕਿਸੇ ਵੀ ਕੋਸ਼ਿਸ਼ ਦਾ ਢੁਕਵਾਂ ਜਵਾਬ ਦੇਣ ਲਈ ਪੂਰੀ ਤਰ੍ਰਾਂ ਤਿਆਰ ਹਨ।

 

 

ਜਨਰਲ ਰਾਵਤ ਨੇ ਕਿਹਾ ਕਿ POK ਚ ਪਾਕਿਸਤਾਨ ਸਰਕਾਰ ਦੀ ਨਹੀਂ, ਸਗੋਂ ਅੱਤਵਾਦੀਆਂ ਦੀ ਚੱਲਦੀ ਹੈ। ਫ਼ੀਲਡ ਮਾਰਸ਼ਲ ਕੇ.ਐੱਮ. ਕਰੀਅੱਪਾ ਯਾਦਗਾਰੀ ਭਾਸ਼ਣ ਚ ਫ਼ੌਜ ਮੁਖੀ ਨੇ ਅੱਗੇ ਕਿਹਾ ਕਿ ਧਾਰਾ–370 ਦੇ ਖ਼ਾਤਮੇ ਦੇ ਭਾਰਤ ਸਰਕਾਰ ਦੇ ਫ਼ੈਸਲੇ ਪਿੱਛੋਂ ਪਾਕਿਸਤਾਨੀ ਅੱਤਵਾਦੀ ਜੰਮੂ–ਕਸ਼ਮੀਰ ਚ ਮੁੜ ਸ਼ੁਰੂ ਹੋਏ ਸੁਖਾਵੇਂ ਹਾਲਾਤ ਚ ਅੜਿੱਕਾ ਡਾਹੁਣ ਦੇ ਜਤਨ ਕਰ ਰਹੇ ਹਨ।

 

 

ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਜੰਮੂ–ਕਸ਼ਮੀਰ ਤੇ ਉੱਥੇ ਵਾਪਰ ਰਹੀਆਂ ਕੁਝ ਘਟਨਾਵਾਂ ਨੂੰ ਲੈ ਕੇ ਫ਼ਿਕਰਮੰਦ ਹਾਂ। ਜੰਮੂ–ਕਸ਼ਮੀਰ ਸਦਾ ਹੀ ਸਾਡੇ ਮਹਾਨ ਦੇਸ਼ ਦਾ ਹਿੱਸਾ ਰਿਹਾ ਹੈ।

 

 

ਜਨਰਲ ਰਾਵਤ ਨੇ ਪਿੱਛੇ ਜਿਹੇ ਕਸ਼ਮੀਰ ਵਾਦੀ ਚ ਸੇਬ ਦੇ ਵਪਾਰੀਆਂ ਦੇ ਕਤਲਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਪਾਏ ਜਾ ਰਹੇ ਅੜਿੱਕਿਆਂ ਦੇ ਬਾਵਜੂਦ ਭਾਰਤੀ ਹਥਿਆਰਬੰਦ ਬਲ ਸਰਕਾਰ ਦੇ ਦ੍ਰਿਸ਼ਟੀਕੋਣ ਮੁਤਾਬਕ ਸ਼ਾਂਤੀ ਤੇ ਵਿਕਾਸ ਸਥਾਪਤ ਕਰਨ ਵਿੱਚ ਸਫ਼ਲ ਹੋਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:POK in possession of Terrorists Pak should never act anything objectionable Gen Rawat