ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੇ ਨਵੇਂ ਨਕਸ਼ੇ ’ਚ ਪਾਕਿਸਤਾਨੀ ਕਸ਼ਮੀਰ ਵੀ ਹੈ ਭਾਰਤ ’ਚ

ਮੋਦੀ ਸਰਕਾਰ ਦੇ ਨਵੇਂ ਨਕਸ਼ੇ ’ਚ ਪਾਕਿਸਤਾਨੀ ਕਸ਼ਮੀਰ ਵੀ ਹੈ ਭਾਰਤ ’ਚ

ਜੰਮੂ–ਕਸ਼ਮੀਰ ਤੇ ਲੱਦਾਖ ਦੇ ਵੱਖੋ–ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ (UTs) ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਨੇ ਕੱਲ੍ਹ ਸਨਿੱਚਰਵਾਰ ਨੂੰ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ ਹੈ; ਜਿਸ ਵਿੱਚ 28 ਸੂਬਿਆਂ ਤੇ 9 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਰਸਾਇਆ ਗਿਆ ਹੈ। ਇਸ ਨਕਸ਼ੇ ਵਿੱਚ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (POK) ਦੇ ਹਿੱਸਿਆਂ ਨੂੰ ਵੀ ਕਸ਼ਮੀਰ ਖੇਤਰ ਵਿੱਚ ਦਰਸਾਇਆ ਗਿਆ ਹੈ।

 

 

ਨਵੇਂ ਜਾਰੀ ਕੀਤੇ ਗਏ ਨਕਸ਼ੇ ਵਿੱਚ ਜੰਮੂ–ਕਸ਼ਮੀਰ ਦੇ ਪੂਰਬੀ ਰਾਜ ਦੀ ਵੰਡ ਦਰਸਾਈ ਗਈ ਹੈ। ਇਸ ਵਿੱਚ ਹੈਰਾਨੀਜਨਕ ਢੰਗ ਨਾਲ POK ਦੇ ਤਿੰਨ ਜ਼ਿਲ੍ਹਿਆਂ ਮੁਜ਼ੱਫ਼ਰਾਬਾਦ, ਪੰਚ ਤੇ ਮੀਰਪੁਰ ਨੂੰ ਸ਼ਾਮਲ ਕੀਤਾ ਗਿਆ ਹੈ। ਲੱਦਾਖ਼ ਵਿੱਚ ਦੋ ਜ਼ਿਲ੍ਹੇ ਕਾਰਗਿਲ ਤੇ ਲੇਹ ਸ਼ਾਮਲ ਹਨ; ਜਦ ਕਿ ਜੰਮੂ–ਕਸ਼ੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 20 ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ।

 

 

ਇੱਕ ਗ਼ਜ਼ਟ ਨੋਟੀਫ਼ਿਕੇਸ਼ਨ ਵਿੱਚ ਸਰਕਾਰ ਨੇ ਕਾਰਗਿਲ ਦੇ ਮੌਜੂਦਾ ਖੇਤਰ ਨੂੰ ਛੱਡ ਕੇ ਲੇਹ ਜ਼ਿਲ੍ਹੇ ਦੇ ਖੇਤਰਾਂ ਗਿਲਗਿਤ, ਗਿਲਗਿਤ ਵਜ਼ਾਰਤ, ਚਿਲਾਸ, ਕਬਾਇਲੀ ਖੇਤਰ, ਲੇਹ ਤੇ ਲੱਦਾਖ ਨੂੰ ਵੀ ਰੱਖਿਆ ਗਿਆ ਹੈ। ਇਸ ਹੁਕਮ ਨੂੰ ਜੰਮੂ–ਕਸ਼ਮੀਰ ਪੁਨਰਗਠਨ ਹੁਕਮ–2019 ਕਿਹਾ ਗਿਆ ਹੈ।

 

 

ਜੰਮੂ–ਕਸ਼ਮੀਰ UT ਦੇ ਨਕਸ਼ੇ ਵਿੱਚ 20 ਜ਼ਿਲ੍ਹੇ ਸ਼ਾਮਲ ਹਨ; ਜਿਨ੍ਹਾਂ ਵਿੱਚ ਮੁਜ਼ੱਫ਼ਰਾਬਾਦ, ਮੀਰਪੁਰ ਤੇ ਪੁੰਛ ਦੇ ਉਹ ਖੇਤਰ ਵੀ ਸ਼ਾਮਲ ਕੀਤੇ ਗਏ ਹਨ, ਜੋ ਇਸ ਵੇਲੇ ਅਸਲ ’ਚ ਪਾਕਿਸਤਾਨੀ ਕਬਜ਼ੇ ਅਧੀਨ ਹਨ। ਸਾਲ 1947 ਵਿੱਚ ਜੰਮੂ ਕਸ਼ਮੀਰ ਸੂਬੇ ਦੇ 14 ਜ਼ਿਲ੍ਹੇ – ਕਠੂਆ, ਜੰਮੂ, ਊਧਮਪੁਰ, ਰਿਆਸੀ, ਅਨੰਤਨਾਗ, ਬਾਰਾਮੂਲਾ, ਪੁੰਛ, ਮੀਰਪੁਰ, ਮੁਜ਼ੱਫ਼ਰਾਬਾਦ, ਲੇਹ ਤੇ ਲੱਦਾਖ, ਗਿਲਗਿਤ, ਗਿਲਗਿਤ ਵਜਰਾਤ, ਚਿਲਾਸ ਤੇ ਕਬਾਇਲੀ ਖੇਤਰ ਸ਼ਾਮਲ ਸਨ।

 

 

ਇੱਥੇ ਵਰਨਣਯੋਗ ਹੇ ਕਿ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ 31 ਅਕਤੂਬਰ ਨੂੰ ਇਹ ਸੂਬਾ ਦੋ ਹਿੱਸਿਆਂ ਜੰਮੂ–ਕਸ਼ਮੀਰ ਤੇ ਲੱਦਾਖ ਦੋ ਵੱਖੋ–ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਹੈ।

 

 

ਜੰਮੂ–ਕਸ਼ਮੀਰ ਦੇ ਪਹਿਲੇ ਉੱਪ–ਰਾਜਪਾਲ ਜੀ.ਸੀ. ਮੁਰਮੂ ਬਣੇ ਹਨ, ਜਦ ਕਿ ਸ੍ਰੀ ਆਰਕੇ ਮਾਥੁਰ ਨੂੰ ਲੱਦਾਖ ਦਾ ਪਹਿਲਾ ਉੱਪ–ਰਾਜਪਾਲ ਬਣਾਇਆ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:POK included in India in Modi Govt s new map