ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਜਾਟਾਂ ਤੇ ਗ਼ੈਰ–ਜਾਟਾਂ ਦਾ ਧਰੁਵੀਕਰਨ ਨਿਭਾਏਗਾ ਅਹਿਮ ਭੂਮਿਕਾ

ਹਰਿਆਣਾ ’ਚ ਜਾਟਾਂ ਤੇ ਗ਼ੈਰ–ਜਾਟਾਂ ਦਾ ਧਰੁਵੀਕਰਨ ਨਿਭਾਏਗਾ ਅਹਿਮ ਭੂਮਿਕਾ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ’ਚ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਆਸ਼ੂਤੋਸ਼ ਕੁਮਾਰ ਨੇ ਦੱਸਿਆ ਕਿ ਹਰਿਆਣਾ ’ਚ ਜਾਟਾਂ ਤੇ ਗ਼ੈਰ–ਜਾਟਾਂ ਵਿੱਚ ਬੜਾ ਸਪੱਸ਼ਟ ਪਾੜਾ ਹੈ ਤੇ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਵੀ ਇਹ ਤੱਥ ਅਹਿਮ ਭੂਮਿਕਾ ਨਿਭਾਏਗਾ।

 

 

ਸੱਤਾਧਾਰੀ ਭਾਜਪਾ ਦੀ ਜਿੱਤ ਉਦੋਂ ਹੋਰ ਵੀ ਸਪੱਸ਼ਟ ਹੋ ਗਈ ਸੀ, ਜਦੋਂ ਦਸੰਬਰ 2018 ’ਚ ਪਾਰਟੀ ਨੇ ਹਰਿਆਣਾ ਦੀਆਂ ਪੰਜ ਨਗਰ ਨਿਗਮਾਂ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਹਾਸਲ ਕੀਤੀਆਂ ਸਨ। ਯਮੁਨਾਨਗਰ, ਕਰਨਾਲ, ਪਾਨੀਪਤ, ਰੋਹਤਕ ਤੇ ਹਿਸਾਰ ਸਾਰੀਆਂ ਨਗਰ ਨਿਗਮਾਂ ਵਿੱਚ ਜਾਤ ਦੇ ਆਧਾਰ ਉੱਤੇ ਹੀ ਵੋਟਰਾਂ ਦਾ ਧਰੁਵੀਕਰਨ ਹੋਇਆ ਸੀ। ਇਹ ਸਾਰੇ ਉਹ ਇਲਾਕੇ ਹਨ, ਜਿੱਥੇ ਪੰਜਾਬੀ ਤੇ ਵੈਸ਼ ਵੋਟ ਬੈਂਕ ਬਹੁਤ ਜ਼ਿਆਦਾ ਹੈ।

 

 

ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਕਾਰਗੁਜ਼ਾਰੀ ਯਮੁਨਾਨਗਰ, ਕਰਨਾਲ, ਪਾਨੀਪਤ, ਕੁਰੂਕਸ਼ੇਤਰ, ਪੰਚਕੂਲਾ ਤੇ ਅੰਬਾਲਾ ਜਿਹੇ ਉੱਤਰੀ ਜ਼ਿਲ੍ਹਿਆਂ ਵਿੱਚ ਵਧੀਆ ਰਹੀ ਸੀ। ਇੱਥੇ 23 ਸੀਟਾਂ ਵਿੱਚੋਂ ਉਸ ਨੂੰ 21 ਉੱਤੇ ਜਿੱਤ ਹਾਸਲ ਹੋਈ ਸੀ। ਇਨ੍ਹਾਂ ਥਾਵਾਂ ਉੱਤੇ ਗ਼ੈਰ–ਜਾਟ ਵੋਟਾਂ ਵੀ ਭਾਜਪਾ ਨੂੰ ਮਿਲੀਆਂ ਸਨ।

 

 

ਫਿਰ ਇੱਕ ਮਹੀਨੇ ਬਾਅਦ ਜਨਵਰੀ 2019 ’ਚ ਭਾਜਪਾ ਨੇ ਜੀਂਦ ਜ਼ਿਮਨੀ ਚੋਣ ਜਿੱਤ ਲਈ ਸੀ। ਵਿਰੋਧੀ ਪਾਰਟੀਆਂ ਨੇ ਦੋ ਜਾਟ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਭਾਜਪਾ ਦਾ ਉਮੀਦਵਾਰ ਪੰਜਾਬੀ ਸੀ। ਚੋਣ ਨਤੀਜਿਆਂ ਰਾਹੀਂ ਤਦ ਵੀ ਜਾਟ ਤੇ ਗ਼ੈਰ–ਜਾਟ ਵੋਟਾਂ ਦਾ ਧਰੁਵੀਕਰਨ ਉਜਾਗਰ ਹੋਇਆ ਸੀ।

 

 

ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਧਰੁਵੀਕਰਨ ਨੇ ਭਾਜਪਾ ਨੂੰ ਲਾਭ ਪਹੁੰਚਾਇਆ ਹੈ। ਹਰਿਆਣਾ ’ਚ ਹਿੰਦੂ–ਮੁਸਲਿਮ ਦਾ ਕੋਈ ਮੁੱਦਾ ਨਹੀਂ ਹੈ ਪਰ ਸੂਬੇ ਵਿੱਚ ਜਾਤ–ਆਧਾਰਤ ਪਾਸਾਰ ਬਹੁਤ ਮਜ਼ਬੂਤ ਹਨ ਤੇ ਭਾਜਪਾ ਨੂੰ ਇਸ ਦਾ ਲਾਹਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਕਿਸਮ ਦਾ ਕੋਈ ਘੁਟਾਲਾ ਸਾਹਮਣੇ ਨਹੀਂ ਆਇਆ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ / To Be Continued… ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polarization of Jats and non-jats in Haryana will play significant role