ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਤੋਂ ਪਹਿਲਾਂ ਪੁਲਿਸ ਨੇ ਲੜਕੀ ਨੂੰ ਭੇਜਿਆ ਜੇਲ੍ਹ

ਵਿਆਹ ਤੋਂ ਪਹਿਲਾਂ ਪੁਲਿਸ ਨੇ ਲੜਕੀ ਨੂੰ ਭੇਜਿਆ ਜੇਲ੍ਹ

ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਤਰੇਮ ਦੇ ਪਿੰਡ ਵਾਸੀਆਂ ਨੇ ਦਾਂਤੇਵਾੜਾ ਪੁਲਿਸ ਉਤੇ ਸਨਸਨੀਖੇਜ ਦੋਸ਼ ਲਗਾਉਂਦੇ ਹੋਏ ਕਿਹਾ ਕਿ 26 ਮਈ ਨੂੰ ਜਿਸ ਲੜਕੀ ਦਾ ਵਿਆਹ ਉਨ੍ਹਾਂ ਦੇ ਪਿੰਡ ਦੇ ਇਕ ਲੜਕੇ ਨਾਲ ਹੋਣਾ ਸੀ, ਉਸ ਲੜਕੀ ਨੂੰ ਪੁਲਿਸ ਨੇ ਬਚੇਲੀ ਵਿਚ ਵਿਆਹ ਦੀ ਖਰੀਦਦਾਰੀ ਦੌਰਾਨ ਫੜਕੇ ਨਕਸਲੀ ਹੋਣ ਦੇ ਦੋਸ਼ ਵਿਚ ਜੇਲ੍ਹ ਭੇਜ ਦਿੱਤਾ ਹੈ।

 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੀੜਤਾ ਨਿਵਾਸੀ ਸਨੀ ਅਵਲਮ ਦਾ ਵਿਆਹ ਸੋਮਵਾਰ 26 ਮਈ ਨੂੰ  ਤਰੇਮ ਨਿਵਾਸੀ ਸੁਕਾ ਕੜਤੀ ਨਾਲ ਹੋਣਾ ਸੀ, ਪਰ ਪੁਲਿਸ ਨੇ ਲੜਕੀ ਨੂੰ ਝੂਠੇ ਕੇਸ਼ ਵਿਚ ਫਸਾਕੇ ਜੇਲ੍ਹ ਭੇਜ ਦਿੱਤਾ ਹੈ।

 

ਦੰਤੇਵਾੜਾ ਪੁਲਿਸ ਨੇ 23 ਮਈ ਨੂੰ ਬਚੇਲੀ ਤੋਂ ਸੱਤ ਨਕਸਲੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ, ਜਿਨ੍ਹਾਂ ਵਿਚ ਬੀਜਾਪੁਰ ਜ਼ਿਲ੍ਹੇ ਦੇ ਪੀੜਤਾ ਨਿਵਾਸੀ ਸਨੀ ਅਵਲਮ ਵੀ ਸ਼ਾਮਲ ਹਨ। ਉਸ ਉਤੇ ਪੁਲਿਸ ਨੇ ਸੀਐਨਐਮ ਮੈਂਬਰ ਹੋਣ ਦਾ ਦੋਸ਼ ਲਗਾਇਆ ਹੈ।

 

ਸ਼ੁੱਕਰਵਾਰ ਨੂੰ ਬੀਜਾਪੁਰ ਪਹੁੰਚੇ ਤਰੇਮ ਵਾਸੀ ਮਨੋਜ ਕੜਤੀ ਨੇ ਦੱਸਿਆ ਕਿ ਪੀੜਤਾ ਨਿਵਾਸੀ ਸਨੀ ਅਵਲਮ ਦਾ ਰਿਸ਼ਤਾ ਇਕ ਸਾਲ ਪਹਿਲਾਂ ਉਸਦੇ ਵੱਡੇ ਭਾਈ ਸੁਕਾ ਕੜਤੀ ਨਾਲ ਕੀਤਾ ਗਿਆ ਸੀ ਅਤੇ 26 ਮਈ ਨੂੰ ਪਿੰਡ ਵਿਚ ਉਨ੍ਹਾਂ ਦਾ ਵਿਆਹ ਹੋਣਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police arrest a girl before her marriage in chhattisgarh