ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਲੇਸ਼ ਤਿਵਾੜੀ ਕਤਲਕਾਂਡ: ਪੁਲਿਸ ਨੇ ਫੜ੍ਹੇ ਤਿੰਨ ਸਾਜਿਸ਼ਕਰਤਾ

ਗੁਜਰਾਤ ਪੁਲਿਸ ਦੇ ਅੱਤਵਾਦ ਰੋਕੂ ਦਸਤੇ (ਏਟੀਐਸ) ਨੇ ਉੱਤਰ ਪ੍ਰਦੇਸ਼ ਦੇ ਲਖਨਊ ਹਿੰਦੂ ਸਮਾਜ ਪਾਰਟੀ ਦੇ ਪ੍ਰਧਾਨ ਕਮਲੇਸ਼ ਤਿਵਾੜੀ ਦੇ ਸਨਸਨੀਖੇਜ਼ ਕਤਲ ਕੇਸ ਨੂੰ ਸੁਲਝਾਉਂਦਿਆਂ ਸ਼ਨਿੱਚਰਵਾਰ ਨੂੰ ਸੂਰਤ ਤੋਂ ਤਿੰਨ ਪ੍ਰਮੁੱਖ ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫਤਾਰ ਕੀਤਾ। ਜਦੋਂਕਿ ਬਾਕੀ ਦੋ ਕਾਤਲਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਸਾਲ 2015 ਵਿਚ ਮੁਸਲਿਮ ਭਾਈਚਾਰੇ ਦੇ ਪੈਗੰਬਰ ਮੁਹੰਮਦ ਬਾਰੇ ਵਿਵਾਦਪੂਰਨ ਟਿੱਪਣੀਆਂ ਕਰਨ ਤੋਂ ਬਾਅਦ ਚਰਚਾ ਵਿਚ ਆਏ 45 ਸਾਲਾ ਕਮਲੇਸ਼ ਤਿਵਾੜੀ ਨੂੰ ਸ਼ੁੱਕਰਵਾਰ ਨੂੰ ਲਖਨਊ ਦੇ ਖੁਸ਼ੀਰਦਬਾਗ ਸਥਿਤ ਉਨ੍ਹਾਂ ਦੇ ਦਫ਼ਤਰ ਦੋ ਅਣਪਛਾਤਿਆਂ ਦੁਆਰਾ ਗੋਲੀ ਮਾਰਨ ਮਗਰੋਂ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ।

 

ਗੁਜਰਾਤ ਏਟੀਐਸ ਦੇ ਐਸ.ਪੀ. ਹਿਮਾਂਸ਼ੂ ਸ਼ੁਕਲਾ ਅਤੇ ਡੀਐਸਪੀ ਕੇ ਕੇ ਪਟੇਲ ਨੇ ਸ਼ਨੀਵਾਰ ਨੂੰ ਨਿਊਜ਼ ਏਜੰਸੀ ਯੂਨੀਵਾਰਤਾ ਨੂੰ ਦੱਸਿਆ ਕਿ ਕੇਸ ਦੇ ਤਿੰਨ ਪ੍ਰਮੁੱਖ ਸਾਜ਼ਿਸ਼ਕਰਤਾਵਾਂ ਰਾਸ਼ਿਦ ਪਠਾਨ (30), ਮੌਲਵੀ ਮੋਹਸਿਨ ਸ਼ੇਖ (28) ਅਤੇ ਫੈਜ਼ਾਨ ਮੈਂਬਰ (24) ਤਿੰਨੋ ਸੂਰਤ ਦੇ ਲਿਮਬਿਆਤ ਖੇਤਰ ਦੀ ਇਕੋ ਸੁਸਾਈਟੀ ਦੇ ਵਸਨੀਕ ਹਨ, ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

ਇਸ ਤੋਂ ਇਲਾਵਾ ਮੁਲਜ਼ਮਾਂ ਦੇ ਦੋ ਹੋਰ ਸਾਥੀ ਜਿਨ੍ਹਾਂ ਨੇ ਕਤਲ ਨੂੰ ਅੰਜਾਮ ਦਿੱਤਾ ਸੀ, ਦੀ ਵੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ।

 

ਮੁਲਜ਼ਮਾਂ ਨੇ ਸਾਲ 2015 ਤਿਵਾੜੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਫਿਰ ਅਜਿਹਾ ਨਹੀਂ ਹੋ ਸਕਿਆ। ਬਾਅਦ ਰਾਸ਼ਿਦ ਦੁਬਈ ਚਲਾ ਗਿਆ ਤੇ ਦੋ ਸਾਲ ਰਹਿਣ ਤੋਂ ਬਾਅਦ ਵਾਪਸ ਪਰਤ ਆਇਆ। ਇਨ੍ਹਾਂ ਲੋਕਾਂ ਨੇ ਇਹ ਯੋਜਨਾ ਹਾਲ ਹੀ ਵਿੱਚ ਦੁਬਾਰਾ ਬਣਾਈ ਸੀ ਤੇ ਦੋਵੇਂ ਕਾਤਲ 16 ਅਕਤੂਬਰ ਨੂੰ ਸੂਰਤ ਤੋਂ ਲਖਨਊ ਰਵਾਨਾ ਹੋਏ ਸਨ।

 

ਪਟੇਲ ਨੇ ਦੱਸਿਆ ਕਿ ਮੌਕਾ--ਵਰਦਾਤ ਤੋਂ ਮਿਲੇ ਮਠਿਆਈ ਦਾ ਇਕ ਡੱਬਾ ਜਿਸ ਨੂੰ ਕਾਤਲਾਂ ਨੇ ਸੂਰਤ ਦੀ ਉਧਨਾ ਦੁਕਾਨ ਤੋਂ ਖਰੀਦਿਆ ਸੀ ਤੇ ਮ੍ਰਿਤਕ ਤਿਵਾੜੀ ਦੇ ਫੋਨ ਤੋਂ ਮਿਲੇ ਸੁਰਾਗ ਦੇ ਅਧਾਰ 'ਤੇ ਮਾਮਲਾ ਸੁਲਝਾ ਲਿਆ ਗਿਆ ਹੈ। ਫੜ੍ਹੇ ਗਏ ਸਾਜ਼ਿਸ਼ਕਾਰਾਂ ਨੂੰ ਜਲਦ ਹੀ ਅਗਲੀ ਕਾਰਵਾਈ ਲਈ ਉੱਤਰ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police arrested three people a day after Kamlesh Tiwari murder