ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨੌਜ ਦੀ ਜਾਮਾ ਮਸਜਿਦ 'ਚ ਨਮਾਜ਼ੀਆਂ ਨੂੰ ਹਟਾਉਣ ਗਈ ਪੁਲਿਸ 'ਤੇ ਹਮਲਾ, ਕਈ ਜ਼ਖ਼ਮੀ

ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਵਿੱਚ ਨਮਾਜ਼ ਅਦਾ ਕਰਨ ਲਈ ਇਕੱਠੀ ਹੋਈ ਭੀੜ ਨੂੰ ਹਟਾਉਣ ਗਈ ਪੁਲਿਸ ਨੂੰ ਪੱਥਰ ਮਾਰੇ ਗਏ। ਇਸ ਘਟਨਾ ਵਿੱਚ ਕਈ ਪੁਲਿਸ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਤਾਲਾਬੰਦੀ ਦੇ ਬਾਵਜੂਦ ਨਮਾਜ਼ੀਆਂ ਦੀ ਭੀੜ ਨਮਾਜ਼ ਅਦਾ ਕਰਨ ਲਈ ਸ਼ਹਿਰ ਦੀ ਜਾਮਾ ਮਸਜਿਦ ਵਿਖੇ ਇਕੱਠੀ ਹੋਈ ਸੀ।

 

ਸੂਚਨਾ ਮਿਲਣ 'ਤੇ ਪੁਲਿਸ ਟੀਮ 'ਤੇ ਨਮਾਜ਼ੀਆਂ ਨੇ ਹਮਲਾ ਕਰ ਦਿੱਤਾ। ਸਥਿਤੀ ਨੂੰ ਵਿਗੜਦੇ ਵੇਖ ਪੁਲਿਸ ਮੁਲਾਜ਼ਮ ਆਪਣੀ ਜਾਨ ਬਚਾਉਣ ਲਈ ਉੱਥੋਂ ਚਲੇ ਗਏ। ਜਦੋਂ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਭਾਰੀ ਫੋਰਸ ਨਾਲ ਮੌਕੇ 'ਤੇ ਪਹੁੰਚੇ। ਪਰ ਉਦੋਂ ਤੱਕ ਨਮਾਜ਼ੀ ਮਸਜਿਦ ਤੋਂ ਫ਼ਰਾਰ ਹੋ ਗਏ ਸਨ।
 

ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਮੁਜੱਫਰਨਗਰ ਪਹੁੰਚੀ ਪੁਲਿਸ ਟੀਮ 'ਤੇ ਤਾਲਾਬੰਦੀ ਦਾ ਪਾਲਣ ਕਰਵਾਉਣ ਪੁੱਜੀ ਪੁਲਿਸ ਟੀਮ ਉੱਤੇ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਔਰਤਾਂ ਵੀ ਸ਼ਾਮਲ ਸਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕੁਝ ਲੋਕਾਂ ਨੇ ਤਾਲਾਬੰਦੀ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਪੁਲਿਸ ਟੀਮ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਇਕ ਸਬ-ਇੰਸਪੈਕਟਰ ਅਤੇ ਇਕ ਕਾਂਸਟੇਬਲ ਜ਼ਖ਼ਮੀ ਹੋਏ ਸਨ।
 

ਉਥੇ, ਸਹਾਰਨਪੁਰ ਦੇ ਪਿੰਡ ਜਮਾਲਪੁਰ ਵਿੱਚ ਲੋਕਾਂ ਨੇ ਮਸਜਿਦ ਦੇ ਬਾਹਰ ਇਕੱਠੀ ਹੋਈ ਭੀੜ ਨੂੰ ਹਟਾਉਣ ਅਤੇ ਛੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਲਈ ਪੁਲਿਸ ‘ਤੇ ਹਮਲਾ ਬੋਲਿਆ। ਭੀੜ ਨੇ ਡੰਡਿਆਂ ਨਾਲ ਹਮਲਾ ਕਰਕੇ ਫੜੇ ਲੋਕਾਂ ਨੂੰ ਬਚਾਇਆ। ਇਸ ਦੌਰਾਨ ਦੋ ਸਿਪਾਹੀ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਪੰਜ ਔਰਤਾਂ ਸਣੇ 26 ਲੋਕਾਂ ਵਿਰੁਧ ਐਫ਼ਆਈਆਰ ਦਰਜ ਕਰਕੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Attacked By Namazi In Kannauj Uttar Pradesh After They Reach Their To Remove Crowd From Mosque During Lockdown For Coronavirus