ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਮੇਡੀ ਸਟਾਰ Kiku Sharda 'ਤੇ ਲੱਗਾ ਧੋਖਾਧੜੀ ਦਾ ਦੋਸ਼, ਐਫ਼ਆਈਆਰ ਦਰਜ 

ਕਾਮੇਡੀ ਸਟਾਰ Kiku Sharda 'ਤੇ ਲੱਗਾ ਧੋਖਾਧੜੀ ਦਾ ਦੋਸ਼, ਐਫ਼ਆਈਆਰ ਦਰਜ 


ਦਿ ਕਪਿਲ ਸ਼ਰਮਾ ਸ਼ੋਅ (The Kapil Sharma Show) ਦੇ ਬੱਚਾ ਯਾਦਵ ਉਰਫ਼ ਕਾਮੇਡੀ ਕਲਾਕਾਰ ਕੀਕੂ ਸ਼ਾਰਦਾ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਖ਼ਬਰਾਂ ਅਨੁਸਾਰ, ਕੀਕੂ ਸ਼ਾਰਦਾ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਹਾਲਾਂਕਿ, ਕੀਕੂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।

 

ਮੀਡੀਆ ਰਿਪੋਰਟ ਅਨੁਸਾਰ, ਬਾਲੀਵੁੱਡ ਦੇ ਆਰਟ ਡਾਇਰੈਕਟਰ ਨਿਤਿਨ ਕੁਲਕਰਨੀ ਨੇ ਕਾਮੇਡੀਅਨ ਕੀਕੂ ਸ਼ਾਰਦਾ ਅਤੇ ਚੈਰੀਟੇਬਲ ਟਰੱਸਟ (ਮੁੰਬਈ ਫੇਸਟ) ਵਿਰੁੱਧ ਪੁਲਿਸ ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਨਿਤਿਨ ਦਾ ਦੋਸ਼ ਹੈ ਕਿ ਉਸ ਨਾਲ 50 ਲੱਖ ਦੀ ਠੱਗੀ ਕੀਤੀ ਗਈ ਹੈ। ਮੁੰਬਈ ਦੇ ਅੰਬੋਲੀ ਥਾਣੇ ਵਿੱਚ ਪੰਜ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਹੈ।


ਕੀਕੂ ਸ਼ਾਰਦਾ ਇਸ ਟਰੱਸਟ ਨਾਲ ਜੁੜੇ ਹੋਏ ਹਨ ਅਤੇ ਇਸ ਲਈ ਉਸ ਦਾ ਨਾਮ ਮੁੱਖ ਤੌਰ 'ਤੇ ਇਸ ਵਿਚ ਸ਼ਾਮਲ ਹੈ। ਕੁਲਕਰਨੀ ਅਨੁਸਾਰ, ਕੰਪਨੀ ਨੇ ਉਸ ਨੂੰ ਚੈੱਕ ਵੀ ਦਿੱਤੇ ਜੋ ਬਾਊਂਸ ਹੋ ਗਏ ਅਤੇ ਇਸ ਲਈ ਉਨ੍ਹਾਂ ਨੇ ਉਸ ਚੈਰੀਟੇਬਲ ਸੰਸਥਾ ਵਿਰੁਧ ਕੇਸ ਦਰਜ ਕੀਤਾ ਹੈ। 

 

ਹਾਲਾਂਕਿ, ਕੀਕੂ ਸ਼ਾਰਦਾ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਚੈਰੀਟੇਬਲ ਟਰੱਸਟ ਨਾਲ ਜੁੜਿਆ ਨਹੀਂ ਹਾਂ। ਇਲਜ਼ਾਮਾਂ 'ਤੇ ਕੀਕੂ ਨੇ ਕਿਹਾ ਕਿ ਮੈਂ ਮੁੰਬਈ ਫੇਸਟ ਦੇ ਇਵੈਂਟ ਵਿੱਚ ਸ਼ਿਰਕਤ ਕੀਤੀ ਹੈ, ਪਰ ਮੈਂ ਇਸ ਦਾ ਮੈਂਬਰ ਨਹੀਂ ਹਾਂ। ਹਾਲਾਂਕਿ, ਮੇਰੇ ਪਿਤਾ ਇਸ ਦੇ ਮੈਂਬਰ ਹਨ। ਮੇਰਾ ਨਾਮ ਬਿਨਾਂ ਕਾਰਨ ਇਸ ਵਿੱਚ ਘਸੀਟਿਆ ਜਾ ਰਿਹਾ ਹੈ।

 

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੀਕੂ ਦਾ ਨਾਮ ਕਿਸੇ ਵਿਵਾਦ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਕੀਕੂ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਸਿੰਘ ਦੀ ਆਪਣੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਵਿੱਚ ਮਿਮਿਕ੍ਰੀ ਕਰਨ ਦੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਇਸ ਕੇਸ ਵਿੱਚ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਬਾਅਦ ਵਿੱਚ, ਕੀਕੂ ਨੇ ਗੁਰਮੀਤ ਰਾਮ ਰਹੀਮ ਸਿੰਘ ਦੇ ਸਮਰੱਥਕਾਂ ਤੋਂ ਮੁਆਫੀ ਮੰਗ ਕੇ ਮਾਮਲੇ ਨੂੰ ਸੁਲਝਾ ਲਿਆ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Complaint Filed against The Kapil Sharma Show actor Kiku Sharda Accused Of Cheating For Amount Of 50 Lakhs