ਅਗਲੀ ਕਹਾਣੀ

ਪੁਲਿਸ ਦਾ ਹੁਕਮ : ਚੋਣਾਂ ਤੱਕ ਰੋਜ਼ਾਨਾ ਹਾਜ਼ਰੀ ਲਵਾਉਣ ਪਹਿਲਵਾਨ

ਪੁਲਿਸ ਦਾ ਹੁਕਮ : ਚੋਣਾਂ ਤੱਕ ਰੋਜ਼ਾਨਾ ਹਾਜ਼ਰੀ ਲਵਾਉਣ ਪਹਿਲਵਾਨ

ਲੋਕ ਸਭਾ ਚੋਣਾਂ ਦੌਰਾਨ ਬਾਊਂਸਰ (ਪਹਿਲਵਾਨਾਂ) ਦੀ ਵਰਤੋਂ ਉਤੇ ਚੋਣ ਕਮਿਸ਼ਨ ਅਤੇ ਪੁਲਿਸ ਦੀ ਸਖਤ ਨਜ਼ਰ ਹੈ। ਪੁਲਿਸ ਨੇ ਸਾਰੇ ਜਿੰਮ ਅਤੇ ਅਖਾੜਿਆਂ ਦੇ ਪ੍ਰਬੰਧਕਾਂ ਨੂੰ ਰੋਜ਼ਾਨਾ ਆਪਣੇ ਇੱਥੇ ਆਉਣ ਵਾਲੇ ਪਹਿਲਵਾਨਾਂ ਦੀ ਚੋਣ ਤੱਕ ਹਾਜਿਰੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।

 

ਦਿੱਲੀ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਪਹਿਲਵਾਨ ਦੀ ਦੋ ਦਿਨ ਤੋਂ ਜ਼ਿਆਦਾ ਹਾਜ਼ਰੀ ਨਾ ਹੋਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਉਨ੍ਹਾਂ ਨੂੰ ਲੱਗਿਆ ਕਿ ਉਹ ਚੋਣ ਵਿਚ ਆਪਣੀ ਸੇਵਾਵਾਂ ਦੇ ਰਿਹਾ ਹੈ ਤਾਂ ਇਸ ਬਾਰੇ ਪੁਲਿਸ ਨੂੰ ਸੂਚਨਾ ਦੇਵੇ। ਪੁਲਿਸ ਤਫਤੀਸ਼ ਕਰੇਗੀ ਕਿ ਕੀ ਉਹ ਵਕਾਈ ਕਿਸੇ ਪਾਰਟੀ ਜਾਂ ਉਮੀਦਵਾਰ ਵਿਸ਼ੇਸ਼ ਦੇ ਸਮਰਥਨ ਵਿਚ ਕੰਮ ਕਰ ਰਹੇ ਹਨ ਜਾਂ ਇਸਦੇ ਏਵਜ਼ ਵਿਚ ਉਸ ਨੂੰ ਪੈਸੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਪੁਲਿਸ ਚੋਣਾਂ ਦੌਰਾਨ ਜਮਾਨਤ ਉਤੇ ਰਿਹਾਅ ਕੈਦੀਆਂ ਉਤੇ ਵੀ ਨਜ਼ਰ ਰਖ ਰਹੀ ਹੈ।

 

ਮੀਟਿੰਗ ਵਿਚ ਉਠਿਆ ਸੀ ਮਸਲਾ

 

ਹਾਲ ਹੀ ਵਿਚ ਦਿੱਲੀ, ਨੋਇੰਡਾ, ਹਰਿਆਣਾ ਅਤੇ ਯੂਪੀ ਪੁਲਿਸ ਦੇ ਅਧਿਕਾਰੀਆਂ ਵਿਚ ਹੋਏ ਅੰਤਰਰਾਜੀ ਮੀਟਿੰਗ ਵਿਚ ਇਹ ਮੁੱਦਾ ਉਠਿਆ ਸੀ। ਇਸ ਵਿਚ ਹਿਹ ਗੱਲ ਨਿਕਲਕੇ ਸਾਹਮਣੇ ਆਈ ਕਿ ਚੋਣਾਂ ਵਿਚ ਦਿੱਲੀ–ਐਨਸੀਆਰ ਵਿਚ ਬਾਊਂਸਰ ਦੀ ਮੰਗ ਵਧ ਜਾਂਦੀ ਹੈ। ਇਸ ਨਾਲ ਕਾਨੂੰਨ ਵਿਵਸਥਾ ਵਿਗੜਨ ਦਾ ਖਤਰਾ ਰਹਿੰਦਾ ਹੈ।

 

ਪਹਿਲਵਾਨਾਂ ਦਾ ਚੋਣਾਂ ਵਿਚ ਵੋਟਰਾਂ ਨੂੰ ਲੁਭਾਉਣ, ਦੂਜੀ ਪਾਰਟੀ ਦੇ ਉਮੀਦਵਾਰ ਨੂੰ ਧਮਕੀ ਦੇਣ ਤੇ ਹਿੰਸਾ ਫੈਲਾਉਣ ਲਈ ਵਰਤੋਂ ਹੁੰਦੀ ਹੈ। ਉਮੀਦਵਾਰ ਦੇ ਚੋਣ ਪ੍ਰਚਾਰ ਵਿਚ ਇਕੱਠੇ ਚਲਦਿਆਂ ਇਹ ਹਟੇ–ਕਟੇ ਪਹਿਲਵਾਲ ਲੋਕਾਂ ਵਿਚ ਆਕਰਸ਼ਣ ਦਾ ਕੇਂਦਰ ਬਣਦੇ ਹਨ। ਇਸ ਨਾਲ ਉਮੀਦਵਾਰ ਖੁਦ ਨੂੰ ਅਲੱਗ ਦਿਖਾਕੇ ਭੀੜ ਉਤੇ ਰੋਹਬ ਦਿਖਾਉਂਦਾ ਹੈ।

 

ਦਿਨ ਭਰ ਦੇ ਤਿੰਨ ਹਜ਼ਾਰ ਰੁਪਏ, ਖਾਣਾ ਮੁਫਤ

 

ਪਹਿਲਵਾਨ ਨੂੰ ਬਾਊਂਸਰ ਦੇ ਰੂਪ ਵਿਚ ਚੋਣ ਵਿਚ ਕਿਰਾਏ ਉਤੇ ਰੱਖਿਆ ਜਾਂਦਾ ਹੈ। ਇਕ ਪਹਿਲਵਾਨ ਨੂੰ ਦਿਨਭਰ ਦੇ ਢਾਈ ਤੋਂ ਤਿੰਨ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।  ਇਸਦੇ ਨਾਲ ਹੀ ਇਕ ਦਿਨ ਵਿਚ ਉਸਦੇ ਖਾਣ–ਪੀਣ ਉਤੇ ਸਾਢੇ ਤਿੰਨ ਹਜ਼ਾਰ ਤੱਕ ਦਾ ਖਰਚ ਆਉਂਦਾ ਹੈ, ਜੋ ਉਮੀਦਵਾਰ ਹੀ ਉਠਾਉਂਦਾ ਹੈ। ਹਰਿਆਣਾ ਤੇ ਉਤਰ ਪ੍ਰਦੇਸ਼ ਤੋਂ ਆਏ ਪਹਿਲਵਾਨਾਂ ਨੂੰ ਤਾਂ ਮੁਫਤ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police directs bouncers to come to police station everyday during lok sabha elections 2019 in delhi