ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਮੰਦਰ ਦੇ ਦਰ ਖੋਲ੍ਹੇ, ਔਰਤਾਂ ਨੂੰ ਅੰਦਰ ਜਾਣ ਤੋਂ ਰੋਕਿਆ

ਕੇਰਲ ਦਾ ਸਬਰੀਮਾਲਾ ਮੰਦਰ ਸ਼ਰਧਾਲੂਆਂ ਲਈ ਸ਼ਨੀਵਾਰ ਸ਼ਾਮ 5 ਵਜੇ ਮੰਡਲਾ ਪੂਜਾ ਲਈ ਖੋਲ੍ਹ ਦਿੱਤਾ ਗਿਆ। ਇਸ ਵਾਰ ਭਾਰੀ ਸੁਰੱਖਿਆ ਦਰਮਿਆਨ ਖੁੱਲ੍ਹੇ ਸਬਰੀਮਾਲਾ ਮੰਦਰ ਚ ਸ਼ਾਂਤੀ ਹੈ। ਹਾਲਾਂਕਿ, ਸ਼ਨੀਵਾਰ ਨੂੰ ਕੇਰਲ ਪੁਲਿਸ ਨੇ 10 ਔਰਤਾਂ ਨੂੰ ਸਬਰੀਮਾਲਾ ਮੰਦਰ ਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਸ਼ਰਧਾਲੂਆਂ ਦੇ ਸ਼ਨਾਖਤੀ ਕਾਰਡ ਵੇਖ ਕੇ ਉਨ੍ਹਾਂ ਨੂੰ ਸਬਰੀਮਾਲਾ ਮੰਦਰ ਦੇ ਅੰਦਰ ਜਾਣ ਨਾ ਦਿੱਤਾ।

 

 

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਬਰੀਮਾਲਾ ਮੰਦਰ ਮਾਮਲੇ ਦੀ ਸੁਣਵਾਈ ਸੱਤ ਜੱਜਾਂ ਦੇ ਬੈਂਚ ਨੂੰ ਭੇਜ ਦਿੱਤੀ ਸੀ। ਹਾਲਾਂਕਿ ਅਦਾਲਤ ਨੇ ਆਪਣੇ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਲਾਗੂ ਕਰਨ ਲਈ ਸਰਕਾਰ ਨੂੰ ਫੈਸਲਾ ਦਿੱਤਾ ਹੈ। ਦੂਜੇ ਪਾਸੇ ਸਖਤ ਸੁਰੱਖਿਆ ਦੇ ਵਿਚਕਾਰ ਭਗਵਾਨ ਅਯੱਪਾ ਮੰਦਰ ਸ਼ਨਿੱਚਰਵਾਰ ਸ਼ਾਮ ਨੂੰ ਦੋ ਮਹੀਨਿਆਂ ਤਕ ਚੱਲਣ ਵਾਲੀ ਤੀਰਥ ਯਾਤਰਾ ਦੇ ਮੌਕੇ ਲਈ ਖੋਲ੍ਹ ਦਿੱਤਾ ਗਿਆ ਹੈ।

 

ਸੂਬੇ ਦੇ ਪਠਾਨਮਥਿੱਟਾ ਜ਼ਿਲ੍ਹੇ ਦੇ ਪੱਛਮੀ ਘਾਟ ਚ ਰਾਖਵੇਂ ਜੰਗਲ ਚ ਸਥਿਤ ਮੰਦਰ ਦੇ ਦਰਵਾਜ਼ੇ ਅੱਜ ਸ਼ਾਮ ਪੰਜ ਵਜੇ ਦੋ ਮਹੀਨਿਆਂ ਦੇ ਮੰਡਲਮ ਮਕਾਰਾਵਿਲਾਕੂ ਸੀਜ਼ਨ ਲਈ ਖੋਲ੍ਹ ਦਿੱਤੇ ਗਏ। ਕੇਰਲ ਅਤੇ ਗੁਆਂਢੀ ਸੂਬਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਨੀਲਕਾਲ ਅਤੇ ਪੰਬਾ ਪਹੁੰਚਣੇ ਸ਼ੁਰੂ ਹੋ ਗਏ।

 

ਸਮਾਜ ਸੇਵੀ ਤ੍ਰਿਪਤੀ ਦੇਸਾਈ ਨੇ ਕਿਹਾ- ਕੱਲ੍ਹ ਸਰਕਾਰ ਨੇ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਨਹੀਂ ਕਰੇਗੀ। ਇਸ ਲਈ ਔਰਤਾਂ ਬਿਨਾਂ ਸੁਰੱਖਿਆ ਤੋਂ ਸਬਰੀਮਾਲਾ ਮੰਦਰ ਜਾ ਰਹੀਆਂ ਹਨ। ਹੁਣ ਔਰਤਾਂ ਨੂੰ ਰੋਕਿਆ ਜਾ ਰਿਹਾ ਹੈ। ਸਰਕਾਰ ਪੂਰੀ ਤਰ੍ਹਾਂ ਔਰਤਾਂ ਵਿਰੁੱਧ ਕੰਮ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police has sent back 10 women from Pamba before open Sabarimala Temple