ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਪੁਲਿਸ, IB, CBI, NIA ਤੇ IT ਮਿਲ ਕੇ ਨੱਪਣਗੇ ਅੱਤਵਾਦ ਨੂੰ

ਕਸ਼ਮੀਰ ’ਚ ਪੁਲਿਸ, IB, CBI, NIA ਤੇ IT ਮਿਲ ਕੇ ਨੱਪਣਗੇ ਅੱਤਵਾਦ ਨੂੰ

ਜੰਮੂ–ਕਸ਼ਮੀਰ ’ਚ ਦਹਿਸ਼ਤਗਰਦਾਂ ਉੱਤੇ ਹੁਣ ਇੱਕ ਬਹੁ–ਅਨੁਸ਼ਾਸਨੀ ਸਮੂਹ ਨਜ਼ਰ ਰੱਖੇਗਾ। ਇਸ ਦੀ ਅਗਵਾਈ ਜੰਮੂ ਤੇ ਕਸ਼ਮੀਰ ਪੁਲਿਸ ਕਰੇਗੀ ਪਰ ਇਸ ਵਿੱਚ ਖ਼ੁਫ਼ੀਆ ਬਿਊਰੋ (IB), ਕੇਂਦਰੀ ਜਾਂਚ ਬਿਊਰੋ ਭਾਵ ਸੀਬੀਆਈ (CBI), ਕੌਮੀ ਜਾਂਚ ਏਜੰਸੀ (NIA) ਅਤੇ ਆਮਦਨ ਟੈਕਸ (IT)  ਵਿਭਾਗ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਰਹਿਣਗੇ।

 

 

ਇਹ ਗਰੁੱਪ ਕਸ਼ਮੀਰ ਵਾਦੀ ’ਚ ਦਹਿਸ਼ਤਗਰਦਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ’ਤੇ ਚੌਕਸ ਨਜ਼ਰ ਰੱਖੇਗਾ। ਇਹ ਜਾਣਕਾਰੀ ਇਸ ਮਾਮਲੇ ਦੇ ਜਾਣਕਾਰ ਕੁਝ ਅਧਿਕਾਰੀਆਂ ਨੇ ਦਿੱਤੀ।

 

 

ਇਹ ਸਮੂਹ ਪਹਿਲਾਂ ਸਾਰੇ ਸਬੂਤਾਂ ਦਾ ਮੁਲਾਂਕਣ ਕਰਨ ਲਈ ਕਾਇਮ ਕੀਤਾ ਗਿਆ ਸੀ, ਜਦੋਂ ਕੇਂਦਰ ਸਰਕਾਰ ਨੇ ਜਮਾਤ–ਏ–ਇਸਲਾਮੀ (ਜੰਮੂ–ਕਸ਼ਮੀਰ) ਅਤੇ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (JKLF) ਉੱਤੇ ਕਾਨੂੰਨੀ ਪਾਬੰਦੀ ਲਾਈ ਸੀ।

 

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਹੁਣ ਇਹ ਗਰੁੱਪ ਦਹਿਸ਼ਤਗਰਦੀ ਨਾਲ ਸਬੰਧਤ ਵੱਡੇ ਮਾਮਲਿਆਂ ਉੱਤੇ ਆਪਣੀ ਚੌਕਸ ਨਜ਼ਰ ਜਾਰੀ ਰੱਖੇਗਾ। ਅਦਾਲਤਾਂ ’ਚ ਚੱਲ ਰਹੇ ਦਹਿਸ਼ਤਗਰਦੀ ਨਾਲ ਸਬੰਧਤ ਮਾਮਲਿਆਂ ਉੱਤੇ ਪੂਰੀ ਨਜ਼ਰ ਰੱਖੀ ਜਾਵੇਗੀ, ਖ਼ਾਸ ਕਰ ਕੇ ਅਜਿਹੇ ਮਾਮਲੇ ਜਿਹੜੇ ਲੋੜੀਂਦੇ ਸਬੂਤਾਂ ਦੀ ਅਣਹੋਂਦ ਕਾਰਨ ਅਧਵਾਟੇ ਹੀ ਰਹਿ ਜਾਂਦੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਕਸ਼ਮੀਰ ਵਾਦੀ ’ਚ ਪਹਿਲੇ ਛੇ ਮਹੀਨਿਆਂ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 111 ਅੱਤਵਾਦੀ ਮਾਰੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police IB CBI NIA and IT will jointly eliminate terrorism