ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਦੇ ਅੰਡਰਗਾਰਮੈਂਟਸ ਚੋਰੀ ਕਰਨ ਵਾਲੇ ਤੋਂ ਪੁਲਿਸ ਪ੍ਰੇਸ਼ਾਨ, ਕਰ ਰਹੀ ਹੈ ਭਾਲ

ਹੁਣ ਤਕ ਤੁਸੀ ਸੋਨਾ, ਚਾਂਦੀ, ਪੈਸੇ, ਖਾਣ-ਪੀਣ ਦੀਆਂ ਚੀਜ਼ਾਂ, ਮੱਛਾਂ, ਕੁੱਤੇ, ਬਿੱਲੀ ਆਦਿ ਦੀ ਚੋਰੀ ਬਾਰੇ ਤਾਂ ਸੁਣਿਆ ਹੋਵੇਗਾ। ਪਰ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਪਿਛਲੇ ਕੁੱਝ ਦਿਨਾਂ ਤੋਂ ਅਜਿਹੀ ਚੀਜ਼ ਚੋਰੀ ਹੋ ਰਹੀ ਹੈ, ਜਿਸ ਨੂੰ ਔਰਤਾਂ ਲੁਕੋ ਕੇ ਰੱਖਦੀਆਂ ਹਨ। ਪਰ ਇਹ ਚੋਰ ਉਨ੍ਹਾਂ ਤੋਂ ਵੀ ਚਾਰ ਕਦਮ ਅੱਗੇ ਨਿਕਲ ਕੇ ਮੌਕਾ ਪਾਉਂਦੇ ਹੀ ਉਸ 'ਤੇ ਹੱਥ ਸਾਫ ਕਰ ਰਿਹਾ ਹੈ।
 

ਅਸੀ ਗੱਲ ਕਰ ਰਹੇ ਹਾਂ ਔਰਤਾਂ ਦੇ ਅੰਡਰਗਾਰਮੈਂਟਸ (ਬਰਾ-ਪੈਂਟੀ) ਚੋਰੀ ਕਰਨ ਵਾਲੇ ਦੀ। ਸੂਤਰਾਂ ਮੁਤਾਬਿਕ ਪੁਲਿਸ ਨੇ ਇਸ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਘਰ ਦੇ ਬਾਹਰ ਰੱਸੀ 'ਤੇ ਸੁੱਕਣੇ ਪਾਏ ਕੱਪੜਿਆਂ 'ਚੋਂ ਸਿਰਫ ਔਰਤਾਂ ਦੇ ਅੰਡਰਗਾਰਮੈਂਟਸ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਹੈ, ਜਦਕਿ ਬਾਕੀ ਕੱਪੜਿਆਂ ਨੂੰ ਉਂਜ ਹੀ ਛੱਡ ਦਿੰਦਾ ਹੈ।
 

ਚੇਨਈ ਦੇ ਅਦਮਬਕਮ ਦੀ ਨਿਊ ਕਾਲੋਨੀ ਦੀਆਂ ਔਰਤਾਂ ਮੁਤਾਬਿਕ ਪਿਛਲੇ ਕੁੱਝ ਹਫਤਿਆਂ ਦੌਰਾਨ ਕਈ ਔਰਤਾਂ ਜਿਨ੍ਹਾਂ ਨੇ ਆਪਣੇ ਕੱਪੜੇ ਬਾਹਰ ਸੁੱਕਣ ਲਈ ਪਾਏ ਸਨ, ਉਨ੍ਹਾਂ ਨੂੰ ਉਸ 'ਚੋਂ ਅੰਡਰਗਾਰਮੈਂਟਸ ਗਾਇਬ ਮਿਲੇ। 
 

ਨਿਊ ਕਾਲੋਨੀ ਦੀ ਰਹਿਣ ਵਾਲੀ ਆਰ. ਮੈਰੀ ਨੇ ਦੱਸਿਆ, "ਨਿਊ ਕਾਲੋਨੀ 'ਚ ਘੱਟੋ-ਘੱਟ 10 ਔਰਤਾਂ ਦੇ ਕੱਪੜੇ ਚੋਰੀ ਹੋਏ ਹਨ। ਕੱਪੜੇ ਧੋਣ ਤੋਂ ਬਾਅਦ ਅਸੀ ਉਨ੍ਹਾਂ ਨੂੰ ਸੁੱਕਣ ਲਈ ਰੱਸੀ 'ਤੇ ਪਾਏ ਸਨ। ਹਾਲਾਂਕਿ ਪਹਿਲਾਂ ਵੀ ਇੰਜ ਦੀ ਕੱਪੜੇ ਸੁੱਕਣੇ ਪਾਉਂਦੇ ਰਹਿੰਦੇ ਹਾਂ ਪਰ ਅਸੀ ਇਹ ਨੋਟਿਸ ਕੀਤਾ ਕਿ ਸਿਰਫ ਅੰਡਰਗਾਰਮੈਂਟ ਹੀ ਗਾਇਬ ਹੋ ਰਹੇ ਹਨ। ਸ਼ੁਰੂਆਤ 'ਚ ਅਜਿਹਾ ਲੱਗਿਆ ਕਿ ਸ਼ਾਇਦ ਉਹ ਹਵਾ 'ਚ ਉੱਡ ਗਏ ਹੋਣ।"
 

ਉਨ੍ਹਾਂ ਕਿਹਾ, "ਪਹਿਲਾਂ ਇਹ ਸੋਚਿਆ ਕਿ ਕੋਈ ਕੁੱਤਾ ਜਾਂ ਬਿੱਲੀ ਖਿੱਚ ਕੇ ਲੈ ਗਿਆ ਹੋਵੇ, ਪਰ ਜਦੋਂ ਅਪਾਰਟਮੈਂਟ 'ਚ ਲੱਗੇ ਸੀਸੀਟੀਵੀ ਫੁਟੇਜ਼ ਵੇਖੀ ਗਈ ਤਾਂ ਪਤਾ ਲੱਗਿਆ ਕਿ ਇਕ ਵਿਅਕਤੀ ਤੜਕੇ ਅਪਾਰਟਮੈਂਟ 'ਚ ਆਉਂਦਾ ਹੈ ਅਤੇ ਔਰਤਾਂ ਦੇ ਕਪੜੇ ਚੋਰੀ ਕਰ ਕੇ ਲਿਜਾ ਰਿਹਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:police in Chennai search of a mysterious man who robs inners of women