ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਲੇਟ ਪਰੂਫ਼ ਜਾਕੇਟ ਨੇ ਨਹੀਂ ਪਰਸ ਨੇ ਬਚਾਈ ਗੋਲ਼ੀ ਤੋਂ ਪੁਲਿਸ ਜਵਾਨ ਦੀ ਜਾਨ

ਬੁਲੇਟ ਪਰੂਫ਼ ਜਾਕੇਟ ਨੇ ਨਹੀਂ ਪਰਸ ਨੇ ਬਚਾਈ ਗੋਲ਼ੀ ਤੋਂ ਪੁਲਿਸ ਜਵਾਨ ਦੀ ਜਾਨ

ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ’ਚ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪ੍ਰਦਰਸ਼ਨ ਦੌਰਾਨ ਡਿਊਟੀ ਕਰ ਰਹੇ ਪੁਲਿਸ ਕਾਂਸਟੇਬਲ ਵਿਜੇਂਦਰ ਕੁਮਾਰ ਦੀ ਛਾਤੀ ’ਚ ਗੋਲ਼ੀ ਲੱਗੀ। ਗੋਲ਼ੀ ਉਸ ਦੀ ਬੁਲੇਟ ਪਰੂਫ਼ ਜਾਕੇਟ ਨੂੰ ਚੀਰਦੀ ਹੋਈ ਅੰਦਰ ਚਲੀ ਗਈ ਪਰ ਇਹ ਗੋਲ਼ੀ ਪੁਲਿਸ ਮੁਲਾਜ਼ਮ ਦੀ ਕਮੀਜ਼ ਦੀ ਜੇਬ ਵਿੱਚ ਰੱਖੇ ਪਰਸ ਵਿੱਚ ਫਸ ਗਈ।

 

 

ਏਐੱਨਆਈ ਵੱਲੋਂ ਜਾਰੀ ਤਸਵੀਰਾਂ ਵਿੱਚ ਕਾਂਸਟੇਬਲ ਦੇ ਪਰਸ ਵਿੱਚ ਫਸੀ ਗੋਲ਼ੀ ਸਾਫ਼ ਵਿਖਾਈ ਦੇ ਰਹੀ ਹੈ। ਫ਼ਿਰੋਜ਼ਾਬਾਦ ’ਚ ਕਾਂਸਟੇਬਲ ਵਿਜੇਂਦਰ ਕੁਮਾਰ CAA ਵਿਰੋਧੀ ਪ੍ਰਦਰਸ਼ਨ ਦੌਰਾਨ ਡਿਊਟੀ ’ਤੇ ਤਾਇਨਾਤ ਸਨ। ਇਸ ਦੌਰਾਨ ਉਨ੍ਹਾਂ ਬੁਲੇਟ ਪਰੂਫ਼ ਜਾਕੇਟ ਪਹਿਨੀ ਹੋਈ ਸੀ। ਉਨ੍ਹਾਂ ਆਪਣਾ ਪਰਸ ਵੀ ਕਮੀਜ਼ ਦੀ ਜੇਬ ਵਿੱਚ ਰੱਖਿਆ ਹੋਇਆ ਸੀ।

 

 

ਤਦ ਉਨ੍ਹਾਂ ਦੀ ਛਾਤੀ ’ਤੇ ਆਣ ਕੇ ਗੋਲ਼ੀ ਵੱਜੀ, ਜਿਸ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਉਨ੍ਹਾਂ ਦੀ ਬੁਲੇਟ ਪਰੂਫ਼ ਜਾਕੇਟ ਵੀ ਫਟ ਗਈ। ਹੇਠਲਾਂ ਪਹਿਨੀ ਕਮੀਜ਼ ਵੀ ਫਟ ਗਈ ਤੇ ਗੋਲ਼ੀ ਕਮੀਜ਼ ਦੀ ਜੇਬ ਵਿੱਚ ਰੱਖੇ ਪਰਸ ਵਿੱਚ ਜਾ ਕੇ ਫਸ ਗਈ।

ਬੁਲੇਟ ਪਰੂਫ਼ ਜਾਕੇਟ ਨੇ ਨਹੀਂ ਪਰਸ ਨੇ ਬਚਾਈ ਗੋਲ਼ੀ ਤੋਂ ਪੁਲਿਸ ਜਵਾਨ ਦੀ ਜਾਨ

 

ਕਾਂਸਟੇਬਲ ਵਿਜੇਂਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਖ਼ੁਸ਼ਕਿਸਮਤ ਸਨ ਕਿ ਗੋਲੀ ਉਨ੍ਹਾਂ ਦੇ ਪਰਸ ਵਿੱਚ ਫਸੀ ਰਹਿ ਗਈ। ਇਸ ਘਟਨਾ ਨੂੰ ਉਨ੍ਹਾਂ ਦੂਜਾ ਜਨਮ ਦੱਸਿਆ ਹੈ।

 

 

ਸੀਨੀਅਰ ਅਘਿਕਾਰੀਆਂ ਨੇ ਦੱਸਿਆ ਕਿ ਕਈ ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀਆਂ ਲੱਗੀਆਂ ਹਨ ਤੇ ਉਹ ਜ਼ੇਰੇ ਇਲਾਜ ਹਨ। ਪੁਲਿਸ ਮੁਤਾਬਕ ਜ਼ਿਲ੍ਹੇ ਵਿੱਚ ਹਾਲਾਤ ਕਾਬੂ ਹੇਠ ਹਨ।

 

 

ਕਾਂਸਟੇਬਲ ਵਿਜੇਂਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਸ ਵਿੱਚ ਏਟੀਐੱਮ ਕਾਰਡ ਤੇ ਕੁਝ ਦੇਵੀ–ਦੇਵਤਿਆਂ ਦੀਆਂ ਤਸਵੀਰਾਂ ਸਨ। ਉਨ੍ਹਾਂ ਕਿਹਾ ਕਿ ਗੋਲ਼ੀ ਪ੍ਰਦਰਸ਼ਨਕਾਰੀਆਂ ਵੱਲੋਂ ਚਲਾਈ ਗਈ ਸੀ। ਉਹ ਗੋਲ਼ੀ ਕਿਹੜੇ ਪਾਸਿਓਂ ਆਈ, ਇਹ ਪਤਾ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Jawan saved from bullet by Purse not by Bullet Proof Jacket