ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ ’ਚ ਪੁਲਿਸ ਲਾਠੀਚਾਰਜ ਦੀ ਵਿਡੀਓ ਆਈ ਸਾਹਮਣੇ

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ ’ਚ ਪੁਲਿਸ ਲਾਠੀਚਾਰਜ ਦੀ ਵਿਡੀਓ ਆਈ ਸਾਹਮਣੇ

ਜਾਮੀਆ ਮਿਲੀਆ ਇਸਲਾਮੀਆ ’ਚ ਬੀਤੇ ਵਰ੍ਹੇ 15 ਦਸੰਬਰ ਨੂੰ ਢਾਹੇ ਗਏ ਤਸ਼ੱਦਦ ਦਾ ਇੱਕ ਵਿਡੀਓ ਸਾਹਮਣੇ ਆਇਆ ਹੈ। ਇਹ ਵਿਡੀਓ ‘ਜਾਮੀਆ ਕੋਆਰਡੀਨੇਸ਼ਨ ਕਮੇਟੀ’ ਨੇ ਜਾਰੀ ਕੀਤਾ ਹੈ; ਜਿਸ ਵਿੱਚ ਸੁਰੱਖਿਆ ਬਲ ਲਾਇਬ੍ਰੇਰੀ ’ਚ ਮੌਜੂਦ ਵਿਦਿਆਰਥੀਆਂ ’ਤੇ ਡੰਡੇ ਵਰ੍ਹਾਉਂਦੇ ਵਿਖਾਈ ਦੇ ਰਹੇ ਹਨ।

 

 

ਇਸ ਕਮੇਟੀ ਦਾ ਦਾਅਵਾ ਹੈ ਕਿ 15 ਦਸੰਬਰ ਨੂੰ ਜਦੋਂ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਅੰਦੋਲਨ ਹੋਇਆ ਸੀ, ਤਦ ਉਸ ਦੌਰਾਨ ਪੁਲਿਸ ਨੇ ਜਾਮੀਆ ਦੇ ਅੰਦਰ ਬਣੀ ਲਾਇਬ੍ਰੇਰੀ ’ਚ ਵੀ ਵਿਦਿਆਰਥੀਆਂ ਉੱਤੇ ਡਾਂਗਾਂ ਵਰ੍ਹਾਈਆਂ ਸਨ। ਜਾਮੀਆ ਕੋਆਰਡੀਨੇਸ਼ਨ ਕਮੇਟੀ ਨੇ ਇਹ ਵਿਡੀਓ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ। ਇਸ ਵਿਡੀਓ ’ਚ ਵਿਦਿਆਰਥੀ ਲਾਇਬ੍ਰੇਰੀ ’ਚ ਪੜ੍ਹਦੇ ਵਿਖਾਈ ਦੇ ਰਹੇ ਹਨ।

 

 

 

ਪੁਲਿਸ ਉੱਥੇ ਅਮਨ–ਅਮਾਨ ਨਾਲ ਪੜ੍ਹਦੇ ਵਿਦਿਆਰਥੀਆਂ ’ਤੇ ਡਾਂਗਾਂ ਵਰ੍ਹਾਉਂਦੀ ਸਾਫ਼ ਦਿਸ ਰਹੀ ਹੈ। ਵਿਦਿਆਰਥੀਆਂ ਦੇ ਹੱਥਾਂ ’ਚ ਕਿਤਾਬਾਂ ਹਨ।

 

 

ਜਾਮੀਆ ਕੋਆਰਡੀਨੇਸ਼ਨ ਨੇ ਇਸ ਵਿਡੀਓ ਬਾਰੇ ਇਹ ਵੀ ਕਿਹਾ ਹੈ ਕਿ ਸੀਸੀਟੀਵੀ ਫ਼ੁਟੇਜ ’ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਅਜਿਹਾ ਤਸ਼ੱਦਦ ਢਾਹੁਣ ਦੀ ਹਦਾਇਤ ਪੁਲਿਸ ਨੂੰ ਪਿੱਛੋਂ ਕਿਸ ਨੇ ਦਿੱਤੀ ਹੋ ਸਕਦੀ ਹੈ। ਜਾਮੀਆ ਦੇ ਵਿਦਿਆਰਥੀ ਆਪਣੀ ਪ੍ਰੀਖਿਆ ਦੀਆਂ ਤਿਆਰੀਆਂ ਪੁਰਾਣੇ ਰੀਡਿੰਗ ਹਾਲ ’ਚ ਕਰ ਰਹੇ ਸਨ, ਤਦ ਹੀ ਪੁਲਿਸ ਨੇ ਆ ਕੇ ਅਚਾਨਕ ਉਨ੍ਹਾਂ ’ਤੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ।

 

 

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਇਸ ਵਿਡੀਓ ’ਚ ਕੁਝ ਨਕਾਬਪੋਸ਼ ਲੋਕ ਵੀ ਵਿਖਾਈ ਦੇ ਰਹੇ ਹਨ।  ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਾ ਜਾਮੀਆ ਕੋਆਰਡੀਨੇਸ਼ਨ ਕਮੇਟੀ ਨਾਲ ਕੋਈ ਸਬੰਧ ਨਹੀਂ ਹੈ। ਇਹ ਕਮੇਟੀ ਸੀਏਏ ਤੇ ਐੱਨਆਰਸੀ ਵਿਰੁੱਧ ਜਾਰੀ ਅੰਦੋਲਨਾਂ ਨੂੰ ਲੀਡ ਕਰ ਰਹੀ ਹੈ।

 

 

ਇਸ ਕਮੇਟੀ ਵੱਲੋਂ ਜਾਰੀ ਕੀਤੀ ਗਈ ਐਕਸਕਲੂਸਿਵ ਵਿਡੀਓ ਇਸ ਵੇਲੇ ਟੀਵੀ ਚੈਨਲ ‘ਆਜ ਤੱਕ’ ਪ੍ਰਸਾਰਿਤ ਕੀਤੀ ਜਾ ਰਹੀ ਹੈ ਪਰ ਬਹੁਤੇ ਟੀਵੀ ਚੈਨਲ ਇਸ ਵਿਡੀਓ ਦਾ ਪ੍ਰਸਾਰਣ ਨਹੀਂ ਕਰ ਰਹੇ ਹਨ। ਬਹੁਤੀਆਂ ਵੈੱਬਸਾਈਟਸ ਉੱਤੇ ਵੀ ਇਹ ਖ਼ਬਰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਹੀਂ ਕੀਤੀ ਜਾ ਰਹੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Lathicharge was also in Jamia University s library video comes to the fore