ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਬੰਦੂਕ ਨੇ ਦਿੱਤਾ ਧੋਖਾ ਤਾਂ ਪੁਲਿਸ ਨੇ ਮੁੰਹ ਨਾਲ ਮਾਰੀਆਂ ਚੀਕਾਂ

1 / 2VIDEO: ਬੰਦੂਕ ਨੇ ਦਿੱਤਾ ਧੋਖਾ ਤਾਂ ਪੁਲਿਸ ਨੇ ਮੁੰਹ ਨਾਲ ਕੀਤੀ ‘ਠਾਹ-ਠਾਹ`

2 / 2VIDEO: ਬੰਦੂਕ ਨੇ ਦਿੱਤਾ ਧੋਖਾ ਤਾਂ ਪੁਲਿਸ ਨੇ ਮੁੰਹ ਨਾਲ ਕੀਤੀ ‘ਠਾਹ-ਠਾਹ`

PreviousNext

ਬਦਮਾਸ਼ਾਂ ਵਿਰੁੱਧ ਲਗਾਤਾਰ ਮੁਹਿੰਮ ਚਲਾ ਕੇ ਐਨਕਾਊਂਟਰ ਕਰਨ ਵਿਚ ਲੱਗੀ ਉੱਤਰ ਪ੍ਰਦੇਸ਼ ਪੁਲਿਸ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ।

 

ਜਾਣਕਾਰੀ ਮੁਤਾਬਕ ਸੰਭਲ ਇਲਾਕੇ `ਚ ਜਦੋਂ ਐਨਕਾਊਂਟਰ ਕਰਨ ਦੌਰਾਨ ਗੰਨੇ ਦੇ ਖੇਤ ਵਿਚ ਲੁਕੇ ਬਦਮਾਸ਼ਾਂ ਦਾ ਪਿੱਛਾ ਕਰਨ ਉਤਰੇ ਥਾਣੇਦਾਰ ਅਤੇ ਕਾਂਸਟੇਬਲ ਦੀ ਬੰਦੂਕ ਨੇ ਧੋਖਾ ਦੇ ਦਿੱਤਾ ਤਾਂ ਉਹ ਮੂੰਹ ਨਾਲ ਹੀ ਠਾਹ-ਠਾਹ ਦੀ ਆਵਾਜ਼ਾਂ ਕੱਢ ਕੇ ਐਨਕਾਊਂਟਰ ’ਚ ਰੁੱਝ ਗਏ। ਮੁਕਾਬਲੇ ਵਰਗੀ ਸਥਿਤੀ ਚ ਪੁਲਿਸ ਸਾਹਮਣੇ ਬਦਮਾਸ਼ਾਂ ਨੂੰ ਡਰਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਪੁਲਿਸ ਦੀ ਦੂਜੀ ਟੀਮ ਫਾਇਰ ਕਰਦੀ ਰਹੀ। ਇਸ ਅਜੀਬ ਐਨਕਾਊਂਟਰ ਦਾ ਵੀਡੀਓ ਸੋਸ਼ਲ ਮੀਡੀਆ `ਤੇ ਕਾਫੀ ਵਾਇਰਲ ਹੋ ਰਿਹਾ ਹੈ।

 

 

ਜਾਣਕਾਰੀ ਦਿੰਦਿਆਂ ਐਡੀਸ਼ਨਲ ਪੁਲਿਸ ਸੁਪਰਡੈਂਟ (ਏ.ਐਸ.ਪੀ.) ਮਨੋਜ ਕੁਮਾਰ ਪਾਂਡੇ ਨੇ ਕਿਹਾ ਕਿ ‘ਮਾਰੋ ਅਤੇ ਘੇਰੋ` ਵਰਗੇ ਸ਼ਬਦਾਂ ਦੀ ਵਰਤੋਂ ਬਦਮਾਸ਼ਾਂ `ਤੇ ਮਾਨਸਿਕ ਦਬਾਅ ਪੈਦਾ ਕਰਨ ਲਈ ਕੀਤਾ ਗਿਆ ਸੀ ਅਤੇ ਮੌਕੇ ਤੇ ਬੰਦੂਕ ਚ ਤਕਨੀਕੀ ਖਰਾਬੀ ਆ ਗਈ ਸੀ ਹਾਲਾਂਕਿ ਬਾਅਦ ਵਿਚ ਬਦਮਾਸ਼ ਦੇ ਪੈਰ ਚ ਪੁਲਿਸ ਮੁਲਾਜ਼ਮ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੂਜਾ ਸਾਥੀ ਹਨ੍ਹੇਰੇ ਦਾ ਫਾਇਦਾ ਚੁੱਕਦਿਆ ਫਰਾਰ ਹੋ ਗਿਆ।ਦੋਹਾਂ ਪਾਸਿਓਂ ਫਾਇਰਿੰਗ ਦੀ ਘਟਨਾ ਚ ਇਕ ਪੁਲਿਸ ਵਾਲਾ ਵੀ ਜ਼ਖਮੀ ਹੋ ਗਿਆ।

 

ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਲਖਨਊ ਚ ਪੁਲਿਸ ਦੀ ਗੋਲੀ ਨਾਲ ਐੱਪਲ ਦੇ ਏਰੀਆ ਮੈਨੇਜਰ ਦੇ ਕਤਲ ਮਗਰੋਂ ਉੱਤਰ ਪ੍ਰਦੇਸ਼ ਪੁਲਿਸ `ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਘਟਨਾ ਚ ਵਿਵੇਕ ਤਿਵਾੜੀ `ਤੇ ਪੁਿਲਸ ਮੁਲਾਜ਼ਮ ਨੇ ਗੋਲੀ ਚਲਾਈ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦਾ ਇਹ ਅਨੋਖਾ ਕਾਰਨਾਮਾ ਦੇਖਣ ਨੂੰ ਮਿਲ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:police pistol did not run during encounter in sambhal Inspector screaming from the mouth