ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਾ-ਸੈਂਟਰ ’ਚ ਪੁਲਿਸ ਦੀ ਛਾਪੇਮਾਰੀ, 25 ਲੜਕੀਆਂ ਤੇ 10 ਨੌਜਵਾਨ ਫੜ੍ਹੇ

ਨੋਇਡਾ ਸੈਕਟਰ 18 ਸਥਿਤ ਮੋਕਸ਼ ਸਪਾ ਸੈਂਟਰ ’ਤੇ ਐਤਵਾਰ ਨੂੰ ਸ਼ਾਮ ਵੇਲੇ ਪੁਲਿਸ ਦੀ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਜੋੜੇ ਇਤਰਾਜਯੋਗ ਹਾਲਤ ਚ ਮਿਲੇ। ਇਸ ਛਾਪੇਮਾਰੀ ਦੌਰਾਨ 25 ਲੜਕੀਆਂ ਅਤੇ 10 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਪੁਲਿਸ ਨੇ ਦਸਿਆ ਕਿ ਮੋਕਸ਼ ਸਪਾ ਸੈਂਟਰ ’ਤੇ ਮਾਰੇ ਗਏ ਛਾਪੇ ਦੌਰਾਨ ਹੋਰਨਾਂ ਸਪਾ ਦੇ ਮਾਲਕ ਵੀ ਆਪੋ ਆਪਣਾ ਸਪਾ ਸੈਂਟਰ ਖੁੱਲ੍ਹਾ ਛੱਡ ਫਰਾਰ ਹੋ ਗਏ। ਸਪਾ ਮਾਲਕ ਆਪਣੇ ਗੁਆਂਢੀ ਦੁਕਾਨਦਾਰਾਂ ਤੋਂ ਫ਼ੋਨ ਰਾਹੀਂ ਛਾਪੇਮਾਰੀ ਦੀ ਪਲ-ਪਲ ਦੀ ਜਾਣਕਾਰੀ ਲੈਂਦੇ ਨਜ਼ਰ ਆਏ।

 

ਪੁਲਿਸ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ ਗਈ ਸੀ ਜਿਸ ਦੌਰਾਨ ਪੁਲਿਸ ਨੂੰ ਕਈ ਸਬੂਤ ਤੇ ਹੋਰ ਅਜਿਹੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਗੁਟਾਂ ਦੀ ਜਾਣਕਾਰੀ ਮਿਲੀ ਹੈ। ਜਿਸ ਨੂੰ ਲੈ ਕੇ ਪੁਲਿਸ ਅਗਲੇਰੀ ਛਾਪੇਮਾਰੀ ਦੀ ਤਿਆਰੀ ਚ ਰੁੱਝੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Raid on Spa Centre in Noida Sector 18