ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਨੇ ਲੱਭੀ 15 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ

ਪੁਲਿਸ ਨੇ ਦਿੱਲੀ ਦੇ ਇੱਕ ਵਪਾਰੀ ਦੀ ਪਤਨੀ ਦੀ 15 ਲੱਖ ਰੁਪਏ ਦੀ ਗੁਆਚੀ ਹੀਰੇ ਦੀ ਮੁੰਦਰੀ ਬਰਾਮਦ ਕਰ ਲਈ ਹੈ। ਮੁੰਦਰੀ ਬਰਾਮਦ ਕੀਤੇ ਜਾਣ ਕਾਰਨ ਕਾਰੋਬਾਰੀ ਦੇ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। 26 ਅਕਤੂਬਰ ਨੂੰ ਵਿਸ਼ਾਲ ਨਾਥ ਨਿਵਾਸੀ ਗ੍ਰੇਟਰ ਕੈਲਾਸ਼, ਨਵੀਂ ਦਿੱਲੀ ਆਪਣੀ ਪਤਨੀ ਸਮ੍ਰਿਤੀ ਮਲਹੋਤਰਾ ਦੇ ਨਾਲ ਇੱਕ ਦੀਵਾਲੀ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਨੋਇਡਾ ਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਸੀ।

 

 

ਦੀਵਾਲੀ ਦੇ ਪ੍ਰੋਗਰਾਮ ਦੌਰਾਨ ਸਮ੍ਰਿਤੀ ਮਲਹੋਤਰਾ ਨੇ ਆਪਣੇ ਹੱਥ ਚ ਲਗਭਗ 15 ਲੱਖ ਰੁਪਏ ਦੀ ਇਕ ਹੀਰੇ ਦੀ ਮੁੰਦਰੀ ਉਤਾਰ ਕੇ ਇਸਨੂੰ ਆਪਣੀ ਗੋਦੀ ਚ ਰੱਖ ਲਿਆ। ਜਦੋਂ ਪ੍ਰੋਗਰਾਮ ਖ਼ਤਮ ਹੋਇਆ ਸਮ੍ਰਿਤੀ ਮਲਹੋਤਰਾ ਦੀ ਮੁੰਦਰੀ ਕਿਧਰੇ ਡਿੱਗ ਗਈ। ਕਾਫ਼ੀ ਭਾਲ ਕਰਨ ਦੇ ਬਾਅਦ ਵੀ ਇਹ ਮੁੰਦਰੀ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਸੈਕਟਰ 49 ਥਾਣੇ ਵਿੱਚ 28 ਅਕਤੂਬਰ ਨੂੰ ਜਾਣਕਾਰੀ ਦਿੱਤੀ।

 

ਇਸ ਤੋਂ ਬਾਅਦ ਚੌਕੀ ਇੰਚਾਰਜ ਮੌਕੇ 'ਤੇ ਪੁੱਜਿਆ ਤੇ ਸਮਾਗਮ ਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਕੋਲੋਂ ਪੁੱਛਗਿੱਛ ਕੀਤੀ। ਫਿਰ 29 ਅਕਤੂਬਰ ਨੂੰ ਮੁੰਦਰੀ ਦੀ ਭਾਲ ਕੀਤੀ। ਇਸ ਦੌਰਾਨ ਮੁੰਦਰੀ ਪਾਰਕ ਨੇੜੇ ਫੂਲਵਾੜੀ ਤੋਂ ਮਿਲੀ। ਪੁਲਿਸ ਨੇ ਮੁੰਦਰੀ ਨੂੰ ਕਾਰੋਬਾਰੀ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਕਾਰੋਬਾਰੀ ਨੇ ਪੁਲਿਸ ਦਾ ਧੰਨਵਾਦ ਪ੍ਰਗਟਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police recovered a diamond ring worth 15 lakh rupees