ਫ਼ਰਵਰੀ ਵਿੱਚ ਨਾਗਰਿਕਤਾ ਸੋਧ ਐਕਟ (CAA) ਦੇ ਵਿਰੋਧ ਵਿੱਚ ਹੋਏ ਦਿੱਲੀ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਵੀਰਵਾਰ ਨੂੰ ਪੰਜਵੀਂ ਚਾਰਜਸ਼ੀਟ ਕੜਕੜਡੂਮਾ ਅਦਾਲਤ ਵਿੱਚ ਦਾਇਰ ਕੀਤੀ ਹੈ। ਪੁਲਿਸ ਨੇ ਦਿਲਬਰ ਨੇਗੀ ਦੇ ਕਤਲ ਮਾਮਲੇ ਵਿੱਚ 12 ਲੋਕਾਂ ਨੂੰ ਨਾਮਜ਼ਦ ਕੀਤਾ ਹੈ।
ਕ੍ਰਾਈਮ ਬ੍ਰਾਂਚ ਨੇ ਮੈਟਰੋਪੋਲੀਟਨ ਮੈਜਿਸਟਰੇਟ ਰਿਚਾ ਪਰਿਹਾਰ ਦੇ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ ਹੈ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਲਈ 18 ਜੂਨ ਨਿਰਧਾਰਤ ਕੀਤੀ ਹੈ। ਚਾਰਜਸ਼ੀਟ ਵਿੱਚ ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਫਰਵਰੀ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਹਿੰਸਾ ਦੌਰਾਨ ਮੁਸਲਿਮ ਭੀੜ ਨੇ ਹਿੰਦੂਆਂ ਦੀ ਜਾਇਦਾਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਨੌਜਵਾਨ ਦਿਲਬਰ ਨੇਗੀ ਨੂੰ ਮਠਿਆਈ ਦੀ ਦੁਕਾਨ ਅੰਦਰ ਕਥਿਤ ਰੂਪ ਨਾਲ ਜ਼ਿੰਦਾ ਸਾੜ ਦਿੱਤਾ ਸੀ।
ਇਹ ਸਾਰੇ ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ, ਜਿਨ੍ਹਾਂ ਉੱਤੇ ਧਰਮ ਅਤੇ ਅਪਰਾਧਿਕ ਸਾਜਿਸ਼ ਦੇ ਆਧਾਰ ‘ਤੇ ਦੋ ਧੜਿਆਂ ਦਰਮਿਆਨ ਦੁਸ਼ਮਣੀ ਨੂੰ ਵਧਾਉਣ, ਕਤਲ ਕਰਨ, ਦੰਗੇ ਕਰਨ ਦੇ ਦੋਸ਼ ਲਗਾਏ ਗਏ ਹਨ।
ਚਾਰਜਸ਼ੀਟ ਦੇ ਅਨੁਸਾਰ, ਮੁਸਲਿਮ ਭਾਈਚਾਰੇ ਦਾ ਇੱਕ ਭੀੜ ਉੱਤਰ-ਪੂਰਬੀ ਦਿੱਲੀ ਦੇ ਬ੍ਰਿਜਪੁਰੀ ਪੁਲੀਆ ਵੱਲੋਂ ਆਈ ਅਤੇ ਹਿੰਦੂਆਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਂਦਿਆਂ ਦੰਗੇ ਕਰਨਾ ਸ਼ੁਰੂ ਕਰ ਦਿੱਤਾ ਅਤੇ 24 ਫਰਵਰੀ ਦੀ ਦੇਰ ਰਾਤ ਤੱਕ ਉਨ੍ਹਾਂ ਵਿੱਚ ਆਗਜਨੀ ਕਰਦੀ ਰਹੀ।
ਪੁਲਿਸ ਨੇ ਦੱਸਿਆ ਕਿ ਭੀੜ ਨੇ ਅਨਿਲ ਸਵੀਟਸ ਨਾਮ ਦੀ ਦੁਕਾਨ ਵਿੱਚ ਅੱਗ ਲਗਾ ਦਿੱਤੀ ਸੀ, ਜਿੱਥੋਂ ਪੁਲਿਸ ਨੇ 26 ਫਰਵਰੀ ਨੂੰ ਦਿਲਬਰ ਨੇਗੀ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਸੀ। ਕਤਲ ਦੇ ਸਮੇਂ, ਨੇਗੀ ਦੁਪਹਿਰ ਦਾ ਖਾਣਾ ਖਾਣ ਲਈ ਦੁਕਾਨ ਦੇ ਗੁਦਾਮ ਵਿੱਚ ਗਿਆ ਸੀ ਅਤੇ ਬਾਅਦ ਵਿੱਚ ਉਥੇ ਆਰਾਮ ਕਰ ਰਿਹਾ ਸੀ।
......