ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ਼ ਦਾ ਪ੍ਰਸਿੱਧ ਪੋਜ਼ ਵਰਤਿਆ ਪੁਲਿਸ ਨੇ, ਕਿੰਗ ਖ਼ਾਨ ਨੇ ਤਦ ਇਹ ਆਖਿਆ

ਸ਼ਾਹਰੁਖ਼ ਦਾ ਪ੍ਰਸਿੱਧ ਪੋਜ਼ ਵਰਤਿਆ ਪੁਲਿਸ ਨੇ, ਕਿੰਗ ਨੇ ਤਦ ਇਹ ਆਖਿਆ

ਅਸਮ ਸੂਬੇ `ਚ ਆਵਾਜਾਈ ਜਾਗਰੂਕਤਾ ਫੈਲਾਉਣ ਲਈ ਬਾਹਾਂ ਫੈਲਾਉਣ ਵਾਲੇ ਸ਼ਾਹਰੁਖ਼ ਖ਼ਾਨ ਦੇ ਪ੍ਰਸਿੱਧ ਰੋਮਾਂਟਿਕ ਪੋਜ਼ ਦਾ ਇਸਤੇਮਾਲ ਕਰਨ ਵਾਲੀ ਅਸਮ ਪੁਲਿਸ ਦੀ ਖ਼ੁਦ ਸ਼ਾਹਰੁਖ਼ ਨੇ ਸ਼ਲਾਘਾ ਕੀਤੀ ਹੈ।


ਕਿੰਗ ਖ਼ਾਨ ਵਜੋਂ ਜਾਣੇ ਜਾਂਦੇ ਸ਼ਾਹਰੁਖ਼ ਖ਼ਾਨ ਨੇ ਅਸਮ ਪੁਲਿਸ ਦੇ ਇੱਕ ਟਵੀਟ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਟਵੀਟ ਕੀਤਾ,‘ਮੈਨੂੰ ਲੱਗਦਾ ਹੈ ਕਿ ਇਸ ਪੋਜ਼ ਨੇ ਸਭ ਤੋਂ ਵਧੀਆ ਸੁਨੇਹਾ ਪ੍ਰਗਟਾਇਆ ਹੈ। ਕ੍ਰਿਪਾ ਕਰ ਕੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ।`


ਜਲੁਕਬਾੜੀ ਦੇ ਅਸਿਸਟੈਂਟ ਕਮਿਸ਼ਨਰ ਪੁਲਿਸ ਪੋਨਜੀਤ ਦੋਵੇਰਾਹ ਨੇ ਵੀਰਵਾਰ ਨੂੰ ਆਪਣੇ ਟਵਿਟਰ ਹੈਂਡਲ ਰਾਹੀਂ ਇੱਕ ਗ੍ਰਾਫਿ਼ਕ ਨਾਲ ਸੁਨੇਹਾ ਲਿਖਿਆ ਸੀ। ਉਸ ਗ੍ਰਾਫਿ਼ਕ `ਚ ਕਿੰਗ ਖ਼ਾਨ ਨੇ ਆਪਣੇ ਹੱਥ ਵਿੱਚ ਇੱਕ ਕਾਰਡ ਫੜਿਆ ਹੋਇਆ ਹੈ, ਜਿਸ `ਤੇ ਲਿਖਿਆ ਹੈ ਕਿ ਆਵਾਜਾਈ ਦੇ ਨਿਯਮਾਂ ਦੀ ਕ੍ਰਿਪਾ ਕਰ ਕੇ ਪਾਲਣਾ ਕਰੋ।

 

 

 


ਅਸਮ ਪੁਲਿਸ ਸਮਾਜਕ ਮੁੱਦਿਆਂ ਤੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police used Shahrukh Khan s famous pose