ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤ ਵੇਲੇ ਸੜਕ ’ਤੇ ਫਸੀ ਮਹਿਲਾਵਾਂ ਨੂੰ ਘਰ ਪਹੁੰਚਾਉਣ ਲਗੀ ਪੁਲਿਸ

ਹੈਦਰਾਬਾਦ ਇੱਕ ਔਰਤ ਵੈਟਰਨਰੀ ਡਾਕਟਰ ਤੋਂ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਇੱਕ ਘਿਨਾਉਣੇ ਕੇਸ ਤੋਂ ਬਾਅਦ ਕਈ ਸੂਬਿਆਂ ਦੀ ਪੁਲਿਸ ਔਰਤਾਂ ਦੀ ਸੁਰੱਖਿਆ ਪ੍ਰਤੀ ਵਧੇਰੇ ਜਾਗਰੂਕ ਹੋ ਗਈ ਹੈ

 

ਇਸੇ ਤਹਿਤ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ ਦੇ ਨਾਗਪੁਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮੁਜ਼ੱਫਰਨਗਰ ਦੀ ਪੁਲਿਸ ਨੇ ਰਾਤ ਨੂੰ ਇਕੱਲੀ ਥਾਂ 'ਤੇ ਫਸੀ ਔਰਤ ਨੂੰ ਉਸ ਦੇ ਘਰ ਤੱਕ ਪਹੁੰਚਣ ਮਦਦ ਕਰਨ ਦੀ ਪਹਿਲ ਕੀਤੀ ਹੈਆਂਧਰਾ ਪ੍ਰਦੇਸ਼ ਦੇ ਓਂਗੋਲ, ਚਿਰਾਲਾ, ਕੰਦਕੁਰ ਅਤੇ ਮਾਰਕਪੁਰ ਐਮਰਜੈਂਸੀ ਡਰਾਪ ਹੋਮ ਸਰਵਿਸ ਸ਼ੁਰੂ ਕੀਤੀ ਹੈ

 

ਨਾਗਪੁਰ ਦੇ ਪੁਲਿਸ ਕਮਿਸ਼ਨਰ ਭੂਸ਼ਣ ਕੁਮਾਰ ਉਪਾਧਿਆਏ ਨੇ ਕਿਹਾ ਕਿ ਇਹ ਕਦਮ ਹੈਦਰਾਬਾਦ ਦੀ ਘਟਨਾ ਤੋਂ ਬਾਅਦ ਔਰਤਾਂ ਦਾ ਵਿਸ਼ਵਾਸ ਵਧਾਉਣ ਲਈ ਜ਼ਰੂਰੀ ਸੀਨਿਰਦੇਸ਼ਾਂ ਅਨੁਸਾਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਜੇ ਕੋਈ ਔਰਤ 100 ਨੰਬਰ ਤੇ ਕਾਲ ਕਰਦੀ ਹੈ ਜਾਂ ਜੇ ਸੁਰੱਖਿਅਤ ਟ੍ਰੈਫਿਕ ਦਾ ਕੋਈ ਵਿਕਲਪ ਨਾ ਹੋਣ ਤੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਕਿਸੇ ਖਾਸ ਥਾਂ ਜਾਣ ਲਈ ਫੋਨ ਕਰ ਸਕਦੀ ਹੈਉਕਤ ਮਹਿਲਾ ਦੀ ਮਦਦ ਲਈ ਉਸੇ ਥਾਂ 'ਤੇ ਪੁਲਿਸ ਪਹੁੰਚੇਗੀ ਤੇ ਜੇ ਲੋੜ ਪਈ ਤਾਂ ਇੱਕ ਮਹਿਲਾ ਪੁਲਿਸ ਮੁਲਾਜ਼ਮ ਵਾਲਾ ਪੁਲਿਸ ਵਾਹਨ ਉਸਨੂੰ ਉਸਦੀ ਨਿਰਧਾਰਤ ਜਗ੍ਹਾ 'ਤੇ ਛੱਡੇਗਾ।

 

ਕਮਿਸ਼ਨਰ ਉਪਾਧਿਆਏ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਨਾਗਪੁਰ ਮਿਹਨਤਕਸ਼ ਔਰਤਾਂ ਦੀ ਗਿਣਤੀ ਵੱਧ ਰਹੀ ਹੈ ਤੇ ਇਹ ਪਹਿਲ ਉਨ੍ਹਾਂ ਲਈ ਬਹੁਤ ਮਦਦਗਾਰ ਹੋਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:police will leave women to home in night