ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਸੁਰੱਖਿਆ ਡਿਊਟੀ 'ਤੇ ਗਏ ਫ਼ਰੀਦਾਬਾਦ ਦੇ ਪੁਲਿਸ ਮੁਲਾਜ਼ਮ ਪ੍ਰਦੀਪ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹੌਲਦਾਰ ਦਾ ਕਤਲ ਇੱਕ ਇੱਟ ਅਤੇ ਸ਼ੀਸ਼ੇ ਦੀ ਬੋਤਲ ਮਾਰ ਕੇ ਕੀਤਾ ਗਿਆ ਹੈ। ਘਟਨਾ ਵਾਲੀ ਥਾਂ 'ਤੇ ਮ੍ਰਿਤਕ ਦੀ ਵਰਦੀ ਵੀ ਮਿਲੀ ਹੈ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਪੁਲਿਸ ਸੁਪਰਡੈਂਟ ਰਾਹੁਲ ਸ਼ਰਮਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹੈੱਡ ਕਾਂਸਟੇਬਲ ਪ੍ਰਦੀਪ ਦਾ ਸ਼ਨੀਵਾਰ ਰਾਤ ਨੂੰ ਕਿਸੇ ਨਾਲ ਝਗੜਾ ਹੋਇਆ ਸੀ। ਉਸ ਵਿਅਕਤੀ ਨੇ ਬੋਤਲ ਪ੍ਰਦੀਪ ਦੇ ਸਿਰ 'ਤੇ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਫਾਰੈਂਸਿਕ ਮਾਹਰਾਂ ਨੂੰ ਮੌਕਾ-ਏ-ਵਾਰਦਾਤ ਤੋਂ ਨਮੂਨੇ ਇਕੱਠੇ ਕਰਨ ਲਈ ਬੁਲਾਇਆ ਗਿਆ ਹੈ ਅਤੇ ਤੱਥਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਪੁਲਿਸ ਮੁਲਾਜ਼ਮ ਗੁਰੂਗਰਾਮ ਦੇ ਪਿੰਡ ਬਜਗੇਡਾ ਦਾ ਵਸਨੀਕ ਸੀ ਅਤੇ 2013 ਵਿੱਚ ਕਾਂਸਟੇਬਲ ਬਣ ਗਿਆ ਸੀ। ਪੁਲਿਸ ਦੇ ਬੁਲਾਰੇ ਸੂਬੇ ਸਿੰਘ ਨੇ ਕਿਹਾ ਕਿ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।