ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਮੁਲਾਜ਼ਮ ਨੇ ਬਦਮਾਸ਼ਾਂ ਨੂੰ ਰੋਕਿਆ ਤਾਂ ਮਾਰ ਦਿੱਤੀ ਗੋਲੀ

ਪੁਲਿਸ ਮੁਲਾਜ਼ਮ ਨੇ ਬਦਮਾਸ਼ਾਂ ਨੂੰ ਰੋਕਿਆ ਤਾਂ ਮਾਰ ਦਿੱਤੀ ਗੋਲੀ

ਉਤਰ ਪ੍ਰਦੇਸ਼ ਦੇ ਮੈਨਪੁਰੀ ਕੋਤਵਾਲੀ ਖੇਤਰ ਵਿਚ ਬਾਈਕ ਸਵਾਰ ਬਦਮਾਸ਼ ਇਕ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰਕੇ ਫਰਾਰ ਹੋ ਗਏ। ਪੁਲਿਸ ਸੁਪਰਡੈਂਟ ਅਜੇ ਸ਼ੰਕਰ ਰਾਏ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਦੱਸਿਆ ਕਿ ਕਾਂਸਟੇਬਲ ਅੰਕਿਤ ਚੌਧਰੀ ਨੇ ਮੰਗਲਵਾਰ ਰਾਤ ਕਰੀਬ ਪੌਣੇ ਇਕ ਵਜੇ ਗਸਤ ਦੌਰਾਨ ਅਗਰਵਾਲ ਮੋਹਲਾ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਸ਼ੱਕੀ ਵਿਅਕਤੀਆਂ ਨੂੰ ਰੁਕਣ ਲਈ ਇਸ਼ਾਰਾ ਕੀਤਾ।

 

ਇਸ ਉਤੇ ਬਦਮਾਸ਼ਾਂ ਨੇ ਅੰਕਿਤ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਅੰਕਿਤ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।

 

ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਨੂੰ ਫੜਨ ਲਈ ਵਾਹਨਾਂ ਦੀ ਤਲਾਸ਼ੀ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਬਦਮਾਸ਼ਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਦਮਾਸ਼ਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Policemen shot dead when miscreants stopped during patrolling