ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ 672 ਉਮੀਦਵਾਰਾਂ ਦਾ ਸਿਆਸੀ ਭਵਿੱਖ ਤੇਜ਼ੀ ਨਾਲ ਹੋ ਰਿਹੈ EVMs ’ਚ ਕੈਦ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ

ਦਿੱਲੀ ’ਚ ਅੱਜ ਸਨਿੱਚਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਦਿਨ ਹੈ; ਜਿਸ ਲਈ ਸਵੇਰੇ 8 ਵਜੇ ਤੋਂ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ’ਚ ਅੱਜ ਦਿੱਲੀ ਦੀ ਜਨਤਾ ਚੋਣ–ਮੈਦਾਨ ’ਚ ਕਿਸਮਤ ਅਜ਼ਮਾ ਰਹੇ 672 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰੇਗੀ। ਜਨਤਾ ਆਪਣਾ ਫ਼ੈਸਲਾ ਈਵੀਐੱਮਜ਼ ਵਿੱਚ ਕੈਦ ਕਰ ਰਹੀ ਹੈ ਤੇ ਚੋਣ–ਨਤੀਜੇ

 

 

ਚੋਣ–ਪ੍ਰਚਾਰ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਿੱਲੀ ਦੀ ਸੱਤਾ ’ਤੇ ਕਾਇਮ ਰਹਿਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਤੇ ਭਾਜਪਾ ਨੂੰ ਯਕੀਨੀ ਤੌਰ ’ਤੇ ਕੁਝ ਵੱਡੇ ਉਲਟ–ਫੇਰ ਦੀ ਆਸ ਹੋਵੇਗੀ। ਕਾਂਗਰਸ ਨੂੰ ਪੂਰੀ ਆਸ ਹੈ।

 

 

70 ਵਿਧਾਨ ਸਭਾ ਸੀਟਾਂ ਵਾਲੀ ਦਿੱਲੀ ’ਚ ਵੋਟਿੰਗ ਲਈ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਲਗਭਗ 1.25 ਲੱਖ ਸੁਰੱਖਿਆ ਜਵਾਨਾਂ ਨੇ ਵੋਟਿੰਗ ਦੇ ਮੱਦੇਨਜ਼ਰ ਸੁਰੱਖਿਆ ਮੋਰਚਾ ਸੰਭਾਲਿਆ ਹੋਇਆ ਹੈ। ਵੋਟਿੰਗ ਅੱਜ ਸ਼ਾਮੀਂ 6 ਵਜੇ ਤੱਕ ਚੱਲਣੀ ਹੈ।

 

 

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐੱਨਡੀਐੱਮਸੀ ਸਕੂਲ ਆੱਫ਼ ਸਾਇੰਸ ਐਂਡ ਹਿਊਮੈਨਿਟੀਜ਼ ਐਜੂਕੇਸ਼ਨ ’ਚ ਬਣੇ ਪੋਲਿੰਗ ਬੂਥ ਉੱਤੇ ਜਾ ਕੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਹਰੇਕ ਨਾਗਰਿਕ ਦਾ ਬੁਨਿਆਦੀ ਫ਼ਰਜ਼ ਵੀ ਹੈ ਤੇ ਅਧਿਕਾਰ ਵੀ।

 

 

ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਾਰੀਆਂ ਔਰਤਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਘਰ ਦੀ ਜ਼ਿੰਮੇਵਾਰੀ ਸੰਭਾਲਦੀਆਂ ਹੋ, ਤਿਵੇਂ ਹੀ ਦੇਸ਼ ਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ ਉੱਤੇ ਹੈ। ਤੁਸੀਂ ਸਾਰੀਆਂ ਲੇਡੀਜ਼ ਵੋਟਾਂ ਪਾਉਣ ਜ਼ਰੂਰ ਜਾਓ ਤੇ ਆਪਣੇ ਘਰ ਦੇ ਮਰਦਾਂ ਨੂੰ ਵੀ ਨਾਲ ਲਿਜਾਓ। ਮਰਦਾਂ ਨਾਲ ਚਰਚਾ ਜ਼ਰੂਰ ਕਰੋ ਕਿ ਕਿਸ ਨੂੰ ਵੋਟ ਪਾਉਣਾ ਸਹੀ ਰਹੇਗਾ।

ਦਿੱਲੀ ਦੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ

 

ਉੱਧਰ ਦਿੱਲੀ ਦੇ ਮਿਊਰ ਵਿਹਾਰ ਫ਼ੇਜ਼–2 ’ਚ ਪਟਪੜਗੰਜ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਦਿੱਲੀ ਦੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਲਈ ਬਿਹਤਰ ਸਿੱਖਿਆ ਤੇ ਭਵਿੱਖ ਲਈ ਵੋਟਾਂ ਪਾਉਣਗੇ।

 

 

ਇੱਥੇ ਵਰਨਣਯੋਗ ਹੈ ਕਿ ਇਸ ਵਿਧਾਨ ਸਭਾ ਸੀਟ ਤੋਂ ਭਾਜਪਾ ਨੇ ਰਵੀ ਨੇਗੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।

 

 

ਇਸ ਦੌਰਾਨ ਹਰੀ ਨਗਰ ਤੋਂ ਭਾਜਪਾ ਉਮੀਦਵਾਰ ਤੇਜਿੰਦਰ ਪਾਲ ਸਿੰਘ ਬੰਗਾ ਵੋਟਿੰਗ ਤੋਂ ਪਹਿਲਾਂ ਅੱਜ ਫ਼ਤਿਹਨਗਰ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਲਈ ਪੁੱਜੇ।

ਦਿੱਲੀ ਦੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Political Future of Delhi s 672 contestants being caged in EVMs