ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸੀ ਪਾਰਟੀਆਂ ਨੇ ਫ਼ੇਸਬੁੱਕ ਤੇ ਗੂਗਲ ’ਤੇ ਇਸ਼ਤਿਹਾਰਾਂ ਲਈ ਖ਼ਰਚੇ 53 ਕਰੋੜ

ਸਿਆਸੀ ਪਾਰਟੀਆਂ ਨੇ ਫ਼ੇਸਬੁੱਕ ਤੇ ਗੂਗਲ ’ਤੇ ਇਸ਼ਤਿਹਾਰਾਂ ਲਈ ਖ਼ਰਚੇ 53 ਕਰੋੜ

ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਇਸ ਵਰ੍ਹੇ ਫ਼ਰਵਰੀ ਤੋਂ ਹੁਣ ਤੱਕ ਫ਼ੇਸਬੁੱਕ ਤੇ ਗੂਗਲ ਜਿਹੇ ਡਿਜੀਟਲ ਮੰਚਾਂ ਉੱਤੇ ਪ੍ਰਚਾਰ ਲਈ 53 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਹੈ। ਇਸ ਵਿੱਚੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਇਸ ਮਾਮਲੇ ਵਿੱਚ ਸਭ ਤੋਂ ਵੱਧ ਖ਼਼ਰਚਾ ਕੀਤਾ ਹੈ।

 

 

ਫ਼ੇਸਬੁੱਕ ਦੇ ਇਸ਼ਤਿਹਾਰ ਨਾਲ ਜੁੜੀ ਰਿਪੋਰਟ ਮੁਤਾਬਕ ਇਸ ਵਰ੍ਹੇ ਫ਼ਰਵਰੀ ਦੀ ਸ਼ੁਰੂਆਤ ਤੋਂ ਲੈ ਕੇ 15 ਮਈ ਤੱਕ ਉਸ ਦੇ ਮੰਚ ਉੱਤੇ 1.21 ਲੱਖ ਸਿਆਸੀ ਇਸ਼ਤਿਹਾਰ ਚੱਲੇ। ਇਨ੍ਹਾਂ ਇਸ਼ਤਿਹਾਰਾਂ ਵਿੱਚ ਸਿਆਸੀ ਪਾਰਟੀਆਂ ਨੇ 26.5 ਕਰੋੜ ਰੁਪਏ ਖ਼ਰਚ ਕੀਤੇ। ਇਸੇ ਤਰ੍ਹਾਂ ਗੂਗਲ, ਯੂ–ਟਿਊਬ ਤੇ ਉਸ ਦੀਆਂ ਸਹਾਇਕ ਕੰਪਨੀਆਂ ਉੱਤੇ 19 ਫ਼ਰਵਰੀ ਤੋਂ ਹੁਣ ਤੱਕ 14,837 ਇਸ਼ਤਿਹਾਰਾਂ ਉੱਤੇ ਸਿਆਸੀ ਪਾਰਟੀਆਂ ਨੇ 27.36 ਕਰੋੜ ਰੁਪਏ ਖ਼ਰਚ ਕੀਤੇ।

 

 

ਸੱਤਾਧਾਰੀ ਭਾਜਪਾ ਨੇ ਫ਼ੇਸਬੁੱਕ ਉੱਤੇ 2,500 ਰੁਪਏ ਤੋਂ ਵੱਧ ਦੇ ਇਸ਼ਤਿਹਾਰਾਂ ਉੱਤੇ 4.23 ਕਰੋੜ ਰੁਪਏ ਖ਼ਰਚ ਕੀਤੇ। ‘ਮਾਇ ਫ਼ਸਟ ਵੋਟ ਫ਼ਾਰ ਮੋਦੀ’, ‘ਭਾਰਤ ਕੇ ਮਨ ਕੀ ਬਾਤ’ ਅਤੇ ‘ਨੇਸ਼ਨ ਵਿਦ ਨਮੋ’ ਜਿਹੇ ਪੇਜ ਨੇ ਵੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਉੱਤੇ ਇਸ਼ਹਿਤਾਰਾਂ ਉੱਪਰ ਚਾਰ ਕਰੋੜ ਰੁਪਏ ਖ਼ਰਚ ਕੀਤੇ। ਗੂਗਲ ਦੇ ਮੰਚਾਂ ਉੱਤੇ ਭਾਜਪਾ ਨੇ 17 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ।

 

 

ਕਾਂਗਰਸ ਨੇ ਫ਼ੇਸਬੁੱਕ ਉੱਤੇ 3,686 ਇਸ਼ਤਿਹਾਰਾਂ ਉੱਤੇ 1.46 ਕਰੋੜ ਰੁਪਏ ਖ਼ਰਚ ਕੀਤੇ। ਗੂਗਲ ਉੱਤੇ 425 ਇਸ਼ਤਿਹਾਰਾਂ ਉੱਤੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਪਾਰਟੀ ਦਾ ਖ਼ਰਚਾ 2.71 ਕਰੋੜ ਰੁਪਏ ਰਿਹਾ। ਫ਼ੇਸਬੁੱਕ ਦੇ ਅੰਕੜਿਆਂ ਅਨੁਸਾਰ ਤ੍ਰਿਣਮੂਲ ਕਾਂਗਰਸ ਨੇ ਉਸ ਦੇ ਮੰਚ ਉੱਤੇ ਇਸ਼ਤਿਹਾਰਾਂ ਉੱਤੇ 29.98 ਲੱਖ ਰੁਪਏ ਖ਼ਰਚ ਕੀਤੇ।

 

 

ਆਮ ਆਦਮੀ ਪਾਰਟੀ ਨੇ ਫ਼ੇਸਬੁੱਕ ਉੱਤੇ 176 ਇਸ਼ਤਿਹਾਰ ਚਲਾਏ ਤੇ ਇਸ ਲਈ ਉਸ ਨੇ 13.62 ਲੱਖ ਰੁਪਏ ਦਾ ਭੁਗਤਾਨ ਕੀਤਾ। ਗੂਗਲ ਮੁਤਾਬਕ ਉਸ ਦੇ ਮੰਚ ਉੱਤੇ ਅਰਬਨ ਡਿਜੀਟਲ ਸਾਲਿਯੂਸ਼ਨਜ਼ ਆਮ ਅਆਦਮੀ ਪਾਰਟੀ ਲਈ ਇਸ਼ਤਿਹਾਰ ਕਰ ਰਹੀ ਹੈ ਤੇ ਉਸ ਨੇ 19 ਮਈ ਤੋਂ ਬਾਅਦ 2.18 ਕਰੋੜ ਰੁਪਏ ਦਾ ਭੁਗਤਾਨ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Political Parties spent Rs 53 Crore for Advertisements on Facebook and Google