ਅਗਲੀ ਕਹਾਣੀ

ਭੀੜ ਵੱਲੋਂ ਹੱਤਿਆ ਮੁੱਦੇ 'ਤੇ PM ਮੋਦੀ ਨੇ ਰਾਜਨੀਤੀ ਨਾ ਕਰਨ ਦੀ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੀੜ ਵੱਲੋਂ ਹੱਤਿਆ ਦੀਆਂ ਘਟਨਾਵਾਂ ਬਾਰੇ ਕਿਹਾ ਹੈ ਕਿ ਹਰ ਕਿਸੇ ਨੂੰ ਸਮਾਜ ਵਿਚ ਸ਼ਾਂਤੀ ਅਤੇ ਏਕਤਾ ਪੈਦਾ ਕਰਨ ਲਈ ਸਿਆਸਤ ਤੋਂ ਉਪਰ ਉਠਣਾ ਚਾਹੀਦਾ ਹੈ। ਸ਼ਨੀਵਾਰ ਨੂੰ ਇਕ ਨਿਊਜ਼ ਏਜੰਸੀ ਦੇ ਨਾਲ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਕਈ ਮੌਕਿਆਂ 'ਤੇ ਇਸ ਮੁੱਦੇ ਤੇ ਅਜਿਹੀ ਮਾਨਸਿਕਤਾ ਬਾਰੇ ਮੇਰੀ ਪਾਰਟੀ ਅਤੇ ਮੈਂ ਸਪੱਸ਼ਟ ਤੌਰ' ਤੇ ਆਪਣੀ ਰਾਏ ਰੱਖ ਚੁੱਕੇ ਹਾਂ। ਇਹ ਸਭ ਰਿਕਾਰਡ 'ਚ ਹੈ।

 

ਉਨ੍ਹਾਂ ਅੱਗੇ ਕਿਹਾ ਅਜਿਹੀਆਂ ਘਟਨਾਵਾਂ ਬੇਹੱਦ ਮੰਦਭਾਗੀ ਗੱਲ ਹੈ। ਸਾਡੇ ਸਮਾਜ ਵਿੱਚ ਸ਼ਾਂਤੀ ਅਤੇ ਏਕਤਾ ਨੂੰ ਯਕੀਨੀ ਬਣਾਉਣ ਲਈ ਹਰੇਕ ਨੂੰ ਸਿਆਸਤ ਤੋਂ ਉਪਰ ਉਠਣਾ ਚਾਹੀਦਾ ਹੈ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਘਟਨਾਵਾਂ (ਭੀੜ ਵੱਲੋਂ ਹੱਤਿਆ) ਨੂੰ ਸਿਰਫ ਅੰਕੜਿਆਂ ਤੱਕ ਸੀਮਿਤ ਕਰਨਾ ਇਕ ਮਜ਼ਾਕ ਹੈ। ਅਜਿਹੀਆਂ ਘਟਨਾਵਾਂ ਦਾ ਇੱਕਜੁੱਟ ਹੋ ਕੇ ਵਿਰੋਧ ਕਰਨ ਦੀ ਬਜਾਏ ਅਪਰਾਧ ਅਤੇ ਹਿੰਸਾ ਵਰਗਿਆਂ ਘਟਨਾਵਾਂ ਦਾ ਸਿਆਸੀ ਫਾਇਦਾ ਉਠਾਉਣਾ ਇਕ ਗ਼ਲਤ ਮਾਨਸਿਕਤਾ ਦਾ ਸੰਕੇਤ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Politics over lynchings shows perverse mindset says PM Modi on opposition criticism