ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ 22.4 ਫ਼ੀ ਸਦੀ ਤੇ ਮਹਾਰਾਸ਼ਟਰ ’ਚ 14 ਫ਼ੀ ਸਦੀ ਪੋਲਿੰਗ

ਹਰਿਆਣਾ ’ਚ 22.4 ਫ਼ੀ ਸਦੀ ਤੇ ਮਹਾਰਾਸ਼ਟਰ ’ਚ14 ਫ਼ੀ ਸਦੀ ਪੋਲਿੰਗ

Haryana Vidhan Sabha Elections 2019 LIVE Updates: ਵਿਧਾਨ ਸਭਾ ਚੋਣਾਂ ਲਈ ਹਰਿਆਣਾ ’ਚ ਹੁਣ ਤੱਕ 22.4 ਫ਼ੀ ਸਦੀ ਤੇ ਮਹਾਰਾਸ਼ਟਰ ’ਚ 14 ਫ਼ੀ ਸਦੀ ਤੋਂ ਵੱਧ ਵੋਟਾਂ ਪੈ ਚੁੱਕੀਆਂ ਹਨ। ਵੋਟਾਂ ਪੈਣ ਦਾ ਜਮਹੂਰੀ ਕੰਮ ਸਵੇਰੇ 7 ਵਜੇ ਸ਼ੁਰੂ ਹੋ ਗਿਆ ਸੀ ਤੇ ਇਹ ਸ਼ਾਮੀਂ 6 ਵਜੇ ਤੱਕ ਜਾਰੀ ਰਹੇਗਾ। ਨਤੀਜੇ 24 ਅਕਤੂਬਰ ਨੂੰ ਆਉਣੇ ਹਨ।

 

 

ਮਹਾਰਾਸ਼ਟਰ ਦੀਆਂ 288 ਸੀਟਾਂ ਉੱਤੇ, 3237 ਉਮੀਦਵਾਰ ਤੇ ਹਰਿਆਣਾ ਦੀਆਂ 90 ਸੀਟਾਂ ਉੱਤੇ 1169 ਉਮੀਦਵਾਰ ਚੋਣ ਮੈਦਾਨ ’ਚ ਹਨ। ਨਾਗਪੁਰ ਵਿਖੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਆਪਣੀ ਪਤਨੀ ਨਾਲ ਵੋਟ ਪਾਉਣ ਲਈ ਪੁੱਜੇ।

 

 

ਹਰਿਆਣਾ ’ਚ ਇਸ ਵੇਲੇ ਭਾਜਪਾ ਦੀ ਸਰਕਾਰ ਤੇ ਮਹਾਰਾ਼ਸਟਰ ’ਚ ਭਾਜਪਾ–ਸ਼ਿਵ ਸੈਨਾ ਗੱਠਜੋੜ ਸੱਤਾ ਵਿੱਚ ਹੈ।

 

 

ਕਰਨਾਲ ’ਚ ਵੋਟ ਪਾਉਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਜਾਰੀ ਹੈ। ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਪਹਿਲਾਂ ਹੀ ਹਾਰ ਚੁੱਕੀਆਂ ਤੇ ਮੈਦਾਨ ਛੱਡ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੰਮੇ ਦਾਅਵਿਆਂ ਦੀ ਕੋਈ ਕੀਮਤ ਨਹੀਂ ਹੈ।

 

 

ਸ੍ਰੀ ਖੱਟਰ ਨੇ ਕਿਹਾ ਕਿ ਮੈਂ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਕੇ ਜਮਹੂਰੀਅਤ ਦੇ ਇੱਕ ਅਹਿਮ ਫ਼ਰਜ਼ ਦੀ ਪਾਲਣਾ ਕੀਤੀ ਹੈ।

 

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਗਪੁਰ ਵਿਖੇ ਪਤਨੀ ਅੰਮ੍ਰਿਤਾ ਤੇ ਮਾਤਾ ਸਰਿਤਾ ਨਾਲ ਵੋਟਾਂ ਪਾਈਆਂ। ਅਦਾਕਾਰ ਆਮਿਰ ਖ਼ਾਨ ਬਾਂਦਰਾ (ਪੱਛਮੀ) ’ਚ ਇੱਕ ਪੋਲਿੰਗ ਸਟੇਸ਼ਨ ਉੱਤੇ ਆਪਣੀ ਵੋਟ ਪਾਉਣ ਲਈ ਪੁੱਜੇ।

 

 

ਵੋਟ ਪਾਉਣ ਤੋਂ ਬਾਅਦ ਆਮਿਰ ਖ਼ਾਨ ਨੇ ਕਿਹਾ ਕਿ ਮੈਂ ਮਹਾਰਾਸ਼ਟਰ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆਉਣ ਤੇ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ।

 

 

ਸਾਬਕਾ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨੇ ਆਪਣੀ ਪਤਨੀ ਲਾਰਾ ਦੱਤਾ ਨਾਲ ਬਾਂਦਰਾ (ਪੱਛਮੀ) ਦੇ ਇੱਕ ਪੋਲਿੰਗ ਬੂਥ ਵਿਖੇ ਆਪਣੀ ਵੋਟ ਪਾਈ।

 

 

ਹਰਿਆਣਾ ਦੇ ਕਰਨਾਲ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੋਲਿੰਗ ਸਟੇਸ਼ਨ ਤੱਕ ਸਾਇਕਲ ਚਲਾ ਕੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polling 11 per cent in Haryana and 6 per cent in Maharashtra