ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਾਬਾਦ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ’ਚ ਪੋਲਿੰਗ ਏਜੰਟ ਗ੍ਰਿਫਤਾਰ

ਫਰੀਦਾਬਾਦ ’ਚ ਵੋਟਰਾਂ ਨੂੰ ਪ੍ਰਭਾਵਤ ਕਰਨ ਦੇ ਦੋਸ਼ ’ਚ ਪੋਲਿੰਗ ਏਜੰਟ ਗ੍ਰਿਫਤਾਰ

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋਣ ਦੇ ਬਾਅਦ ਫਰੀਦਾਬਾਦ ਦੇ ਇਕ ਪੋਲਿੰਗ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਇਹ ਪੋਲਿੰਗ ਏਜੰਟ ਵੋਟ ਪਾਉਣ ਆਏ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

 

ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਦੁਪਹਿਰ ਨੂੰ ਪੋਲਿੰਗ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਚੋਣ ਕਮਿਸ਼ਨ ਇਸ ਮਾਮਲੇ ਦੀ ਜਾਂਚ ਕਰ ਇਕ ਰਿਪੋਰਟ ਵੀ ਦੇਵੇਗਾ। ਲਵਾਸਾ ਨੇ ਟਵੀਟ ਕੀਤਾ ਹੈ, ਜਿਸ ਵਿਚ ਡੀਈਓ ਫਰੀਦਾਬਾਦ ਨੇ ਦੱਸਿਆ ਕਿ ਆਬਜਰਵਰ ਸੰਜੇ ਕੁਮਾਰ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ। ਵੀਡੀਓ ਵਿਚ ਵਿਅਕਤੀ ਪੋਲਿੰਗ ਏਜੰਟ ਹੈ ਜਿਸ ਨੂੰ ਦੁਪਹਿਰ ਵਿਚ ਹੀ ਗ੍ਰਿਫਤਾਰ ਕੀਤਾ ਗਿਆ। ਐਫਆਈਆਰ ਦਰਜ ਕੀਤੀ ਗਈ ਹੈ।

 

ਚੋਣ ਕਮਿਸ਼ਨਰ ਨੇ ਕਿਹਾ ਕਿ ਪੂਰੀ ਰਿਪੋਰਟ ਮਿਲਦ ਦੇ ਬਾਅਦ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨ ਦੀ ਵਿਆਪਕ ਜਾਂਚ ਹੋਵੇਗੀ।

 

ਫਰੀਦਾਬਾਦ ਵਿਚ ਜ਼ਿਲ੍ਹਾ ਚੋਣ ਦਫ਼ਤਰ ਨੇ ਕਿਹਾ ਕਿ ਵੋਟਿੰਗ ਨਾਲ ਸਮਝੌਤਾ ਨਹੀਂ ਕੀਤਾ ਗਿਆ ਸੀ ਅਤੇ ਛੇਤੀ ਕਾਰਵਾਈ ਕੀਤੀ ਗਈ। ਐਫਆਈਆਰ ਦਰਜ ਕੀਤੀ ਗਈ ਹੈ ਅਤੇ ਦੋਸ਼ੀ ਸਲਾਖਾਂ ਪਿੱਛੇ ਹੈ।  ਅਬਜ਼ਰਵਰ ਨੇ ਇਸ ਮਾਮਲੇ ਦੀ ਵਿਅਕਤੀਗਤ ਤੌਰ ਉਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਦੇਖਿਆ ਗਿਆ ਕਿ ਕਿਤੇ ਵੋਟਿੰਗ ਪ੍ਰਭਾਵਿਤ ਤਾਂ ਨਹੀਂ ਹੋਈ।

 

ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਨੀਲੀ ਟੀ ਸ਼ਰਟ ਪਾਈ ਪੋਲਿੰਗ ਏਜੰਟ ਵੋਟਿੰਗ ਕੇਂਦਰ ਵਿਚ ਵੋਟ ਪਾਉਣ ਪਹੁੰਚੀ ਮਹਿਲਾ ਦੇ ਵੋਟ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੀਡੀਓ ਵਿਚ ਇਕ ਮਹਿਲਾ ਜਿਵੇਂ ਹੀ ਵੋਟ ਪਾਉਣ ਪਹੁੰਚੀ ਹੈ ਤਾਂ ਪੋਲਿੰਗ ਏਜੰਟ ਈਵੀਐਮ ਕੋਲ ਪਹੁੰਚਦਾ ਹੈ ਅਤੇ ਮਸ਼ੀਨ ਵਿਚ ਬਟਨ ਦਬਾਉਣੇ ਹੋਏ ਕਿਸੇ ਪਾਰਟੀ ਦੇ ਚਿੰਨ੍ਹ ਵੱਲ ਇਸ਼ਾਰਾ ਕਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਉਹ ਵਾਪਸ ਆਪਣੀ ਸੀਟ ਉਤੇ ਬੈਠ ਜਾਂਦਾ ਹੈ। ਜਦੋਂ ਦੂਜੀ ਮਹਿਲਾ ਵੋਟ ਪਾਉਣ ਈਵੀਐਮ ਕੋਲ ਪਹੁੰਚੀ ਤਾਂ ਉਹ ਇਹ ਹਰਕਤ ਦੁਬਾਰਾ ਕਰਦਾ ਹੈ। ਇਹ ਵੀਡੀਓ ਵਾਇਰਲ ਹੋਣ ਬਾਅਦ ਕਈ ਲੋਕਾਂ ਨੇ ਇਹ ਵੀਡੀਓ ਚੋਣ ਕਮਿਸ਼ਨ ਨੂੰ ਟੈਗ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polling agent arrested for trying to Booth Capture in haryana faridabad Video Viral