ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

7 ਰਾਜਾਂ ਦੀਆਂ 59 ਸੀਟਾਂ ’ਤੇ ਦੁਪਹਿਰ 3 ਵਜੇ ਤੱਕ 47% ਪੋਲਿੰਗ

Polling Live: 7 ਰਾਜਾਂ ਦੀਆਂ 59 ਸੀਟਾਂ ’ਤੇ ਸਵੇਰੇ 10 ਵਜੇ ਤੱਕ 12% ਪੋਲਿੰਗ

ਭਾਰਤ ’ਚ ਚੋਣਾਂ ਦੇ 7ਵੇਂ ਤੇ ਆਖ਼ਰੀ ਗੇੜ ਦੌਰਾਨ ਅੱਜ ਐਤਵਾਰ ਨੂੰ 8 ਘੰਟਿਆਂ ਦੌਰਾਨ 59 ਸੀਟਾਂ ਲਈ 47 ਫ਼ੀ ਸਦੀ ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਚੁੱਕੇ ਸਨ। ਇਨ੍ਹਾਂ ਹੀ ਸਾਰੇ ਸੰਸਦ ਮੈਂਬਰਾਂ ਨੇ ਦਿੱਲੀ ਜਾ ਕੇ 17ਵੀਂ ਲੋਕ ਸਭਾ ਦਾ ਗਠਨ ਕਰਨਾ ਹੈ। ਇਨ੍ਹਾਂ 7 ਰਾਜਾਂ ਦੇ 59 ਲੋਕ ਸਭਾ ਹਲਕਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾਰਾਨਸੀ ਹਲਕਾ, ਪੰਜਾਬ ਦੇ 13, ਚੰਡੀਗੜ੍ਹ ਦਾ ਇੱਕ ਤੇ ਹਿਮਾਚਲ ਪ੍ਰਦੇਸ਼ ਦੇ 4 ਹਲਕੇ ਵੀ ਸ਼ਾਮਲ ਹਨ।

 

 

ਬਾਅਦ ਦੁਪਹਿਰ 3 ਵਜੇ ਤੱਕ ਚੋਣ ਕਮਿਸ਼ਨ ਦੀ ਵੈੱਬਸਾਈਟ ਨੇ ਵੋਟ ਫ਼ੀ ਸਦ 47 ਦੱਸੀ ਸੀ। ਸਵੇਰੇ 10 ਵਜੇ ਤੱਕ ਝਾਰਖੰਡ ਵਿੱਚ ਸਭ ਤੋਂ ਵੱਧ 15 ਫ਼ੀ ਸਦੀ ਤੇ ਪੰਜਾਬ ਵਿੱਚ ਸਭ ਤੋਂ ਘੱਟ 10.01 ਫ਼ੀ ਸਦੀ ਵੋਟਾਂ ਪਈਆਂ ਸਨ।

 

 

ਗੋਰਖਪੁਰ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਬਿਹਾਰ ਦੇ ਪਟਨਾ 'ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੋਟਾਂ ਪਾਈਆਂ। ਉੱਧਰ ਜਲੰਧਰ 'ਚ ਕ੍ਰਿਕੇਟਰ ਹਰਭਜਨ ਸਿੰਘ ਨੇ ਪਿੰਡ ਗੜ੍ਹੀ ਦੇ ਇੱਕ ਪੋਲਿੰਗ ਸਟੇਸ਼ਨ 'ਚ ਵੋਟ ਪਾਈ। ਇਨ੍ਹਾਂ ਸਭ ਨੇ ਕਤਾਰ 'ਚ ਖਲੋ ਕੇ ਵੋਟ ਪਾਈ।

 

 

ਪ੍ਰਧਾਨ ਮੰਤਰੀ ਨੇ ਸਵੇਰੇ–ਸਵੇਰੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ ਕਿ ਵੋਟਰਾਂ ਨੂੰ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਜ਼ਰੂਰ ਘਰਾਂ ਤੋਂ ਬਾਹਰ ਆਉਣਾ ਚਾਹੀਦਾ ਹੈ।

 

 

ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ’ਚ ਚੋਣ ਹਿੰਸਾ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਉੱਧਰ ਮੱਧ ਪ੍ਰਦੇਸ਼ ਦੇ ਝਬੂਆ ਰਤਲਾਮ ’ਚ ਕਾਂਗਰਸ ਤੇ ਭਾਜਪਾ ਸਮਰਥਕਾਂ ਵਿਚਾਲੇ ਝੜਪਾਂ ਹੋਣ ਦੀ ਖ਼ਬਰ ਮਿਲੀ ਹੈ। ਕਿਤੇ–ਕਿਤੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵੀ ਖ਼ਰਾਬ ਹੋਈਆਂ ਹਨ। ਉਂਝ ਬਾਕੀ ਥਾਵਾਂ ’ਤੇ ਵੋਟਾਂ ਪਾਉਣ ਦਾ ਕੰਮ ਅਮਨਪੂਰਬਕ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polling Live 12 per cent polling at 59 seats of 7 states