ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17 ਸੂਬਿਆਂ ਦੀਆਂ 55 ਰਾਜ ਸਭਾ ਸੀਟਾਂ 'ਤੇ ਚੋਣਾਂ 26 ਮਾਰਚ ਨੂੰ ਹੋਣਗੀਆਂ

ਅਪ੍ਰੈਲ 'ਚ ਖਾਲੀ ਹੋ ਰਹੀ ਰਾਜ ਸਭਾ ਦੀਆਂ 55 ਸੀਟਾਂ ਲਈ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਨ੍ਹਾਂ 55 ਸੀਟਾਂ 'ਤੇ ਚੋਣਾਂ ਲਈ 26 ਮਾਰਚ ਦਾ ਦਿਨ ਤੈਅ ਕੀਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਤੋਂ ਬਾਅਦ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਹੋਵੇਗੀ। ਰਾਜ ਸਭਾ ਦੀਆਂ ਇਹ 55 ਸੀਟਾਂ 17 ਸੂਬਿਆਂ ਦੇ ਅਧੀਨ ਆਉਂਦੀਆਂ ਹਨ। ਰਾਜ ਸਭਾ 'ਚ ਕੁੱਲ ਮੈਂਬਰਾਂ ਦੀ ਗਿਣਤੀ 245 ਹੈ।
 

ਰਾਜ ਸਭਾ ਦੀਆਂ ਇਹ 55 ਸੀਟਾਂ ਮਹਾਰਾਸ਼ਟਰ, ਉੜੀਸਾ, ਤਾਮਿਲਨਾਡੂ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਅਸਾਮ, ਬਿਹਾਰ, ਛੱਤੀਸਗੜ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਮਣੀਪੁਰ, ਰਾਜਸਥਾਨ ਅਤੇ ਮੇਘਾਲਿਆ ਦੇ ਅਧੀਨ ਆਉਂਦੀਆਂ ਹਨ।
 

 

ਰਾਜ ਸਭਾ ਦੀਆਂ 7 ਸੀਟਾਂ ਮਹਾਰਾਸ਼ਟਰ 'ਚ ਖਾਲੀ ਹੋ ਰਹੀਆਂ ਹਨ, ਰਾਜ ਸਭਾ ਦੀਆਂ 4 ਸੀਟਾਂ ਉੜੀਸਾ ਵਿੱਚ ਖਾਲੀ ਹੋ ਰਹੀਆਂ ਹਨ। ਤਾਮਿਲਨਾਡੂ 'ਚ ਰਾਜ ਸਭਾ ਦੀਆਂ 6 ਸੀਟਾਂ ਅਪ੍ਰੈਲ 'ਚ ਖਾਲੀ ਹੋ ਜਾਣਗੀਆਂ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ 5 ਸੀਟਾਂ ਖਾਲੀ ਹੋ ਰਹੀਆਂ ਹਨ।
 

ਰਾਜ ਸਭਾ ਦੀਆਂ 4 ਸੀਟਾਂ ਆਂਧਰਾ ਪ੍ਰਦੇਸ਼ ਵਿੱਚ ਖਾਲੀ ਹੋਣਗੀਆਂ, ਜਦਕਿ 2-2 ਸੀਟਾਂ ਤੇਲੰਗਾਨਾ, ਛੱਤੀਸਗੜ੍ਹ ਤੇ ਹਰਿਆਣਾ ਅਤੇ 3 ਸੀਟਾਂ ਆਸਾਮ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਖਾਲੀ ਹੋ ਰਹੀਆਂ ਹਨ। ਇਨ੍ਹਾਂ ਸੀਟਾਂ 'ਤੇ ਵੋਟਿੰਗ 26 ਮਾਰਚ ਨੂੰ ਹੋਵੇਗੀ।
 

ਬਿਹਾਰ ਦੀਆਂ 5 ਸੀਟਾਂ ਵੀ ਖਾਲੀ ਹੋ ਰਹੀਆਂ ਹਨ। ਇਨ੍ਹਾਂ 5 ਮੈਂਬਰਾਂ ਦਾ  ਕਾਰਜਕਾਲ  9 ਅਪ੍ਰੈਲ 2020 ਨੂੰ ਖਤਮ ਹੋ ਰਿਹਾ ਹੈ। ਗੁਜਰਾਤ ਦੀਆਂ 4 ਸੀਟਾਂ ਖਾਲੀ ਹੋ ਰਹੀਆਂ ਹਨ। ਮਣੀਪੁਰ ਅਤੇ ਮੇਘਾਲਿਆ ਦੀ 1-1 ਸੀਟ ਖਾਲੀ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polling to be held on 26th March for Rajya Sabha seats which members retiring in April 2020