ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਪ੍ਰਦੂਸ਼ਣ ਜਿਉਂ ਦਾ ਤਿਉਂ, ਕੀ ਵਧੇਗੀ ਆੱਡ–ਈਵਨ ਦੀ ਮਿਆਦ?

ਦਿੱਲੀ ’ਚ ਪ੍ਰਦੂਸ਼ਣ ਜਿਉਂ ਦਾ ਤਿਉਂ, ਕੀ ਵਧੇਗੀ ਆੱਡ–ਈਵਨ ਦੀ ਮਿਆਦ?

ਦਿੱਲੀ ’ਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਬੀਤੀ ਚਾਰ ਨਵੰਬਰ ਤੋਂ ਆੱਡ–ਈਵਨ (ਟੌਂਕ–ਜਿਸਤ) ਯੋਜਨਾ ਸ਼ੁਰੂ ਕੀਤੀ ਗਈ ਸੀ ਤੇ 15 ਨਵੰਬਰ ਨੂੰ ਉਹ ਖ਼ਤਮ ਵੀ ਹੋ ਚੁੱਕੀ ਹੈ ਪਰ ਦਿੱਲੀ ਦੀ ਹਵਾ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਦਿੱਲੀ ਦੀ ਹਵਾ ਲਗਾਤਾਰ ਪੰਜਵੇਂ ਦਿਨ ਵੀ ਗੰਭੀਰ ਸ਼੍ਰੇਣੀ ਵਿੱਚ ਰਹੀ।

 

 

ਚੇਤੇ ਰਹੇ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਆੱਡ–ਈਵਨ ਯੋਜਨਾ ਅੱਗੇ ਵਧਾਉਣ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਕਿਹਾ ਸੀ ਕਿ ਹਾਲੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਦੋ ਦਿਨਾਂ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਆਸ ਹੈ; ਇਸ ਲਈ ਅਸੀਂ ਸੋਮਵਾਰ ਤੱਕ ਉਡੀਕਾਂਗੇ।

 

 

ਉਸ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਵੇਖਦਿਆਂ ਅੱਗੇ ਫ਼ੈਸਲਾ ਲਿਆ ਜਾਵੇਗਾ; ਇਸ ਕਾਰਨ ਇਸ ਨੂੰ ਵਧਾਉਣ ਬਾਰੇ ਫ਼ੈਸਲਾ ਸੋਮਵਾਰ ਨੂੰ ਲਿਆ ਜਾਵੇਗਾ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸਨਿੱਚਰਵਾਰ ਨੂੰ ਹਵਾ ਦੀ ਰਫ਼ਤਾਰ ਵਿੱਚ ਵਾਧਾ ਹੋਣ ਨਾਲ ਹਵਾ ਦੇ ਮਿਆਰ ਵਿੱਚ ਸੁਧਾਰ ਹੋਵੇਗਾ।

 

 

ਉਂਝ ਹਵਾ ’ਚ ਘੁਲੇ ਪ੍ਰਦੂਸ਼ਣ ਦੇ ਕਣਾਂ ਨੂੰ ਪੂਰੀ ਤਰ੍ਹਾਂ ਸਾਫ਼ ਹੋਣ ਵਿੱਚ ਹਾਲੇ ਦੋ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਅੱਜ ਸਵੇਰੇ ਹਵਾ ਪ੍ਰਦੂਸ਼ਣ ਦਾ ਸੂਚਕ–ਅੰਕ ਦਿੱਲੀ ਦੇ ਲੋਧੀ ਰੋਡ ਇਲਾਕੇ ’ਚ ਮੁੱਖ ਪ੍ਰਦੂਸ਼ਕ ਪੀਐੱਮ 2.5 ਅਤੇ ਪੀਐੱਮ 10 ਦੋਵੇਂ 500 (ਗੰਭੀਰ ਸ਼੍ਰੇਣੀ) ’ਚ ਹਨ।

 

 

ਦਿੱਲੀ ’ਚ ਕਈ ਥਾਵਾਂ ’ਤੇ ‘ਸਮੌਗ’ (ਸਮੋਕ + ਫ਼ੌਗ ਭਾਵ ਧੂੰਆਂ + ਧੁੰਦ) ਦਾ ਕਹਿਰ ਜਾਰੀ ਹੈ। ਵਜ਼ੀਰਪੁਰ ਇਲਾਕੇ ’ਚ ਹਵਾ ਦਾ ਮਿਆਰ 437 ਅਤੇ ਮੁੰਡਕਾ ’ਚ 458 ਹੈ। ਦੋਵੇਂ ਥਾਵਾਂ ਉੱਤੇ ਇਹ ਮਿਆਰ ‘ਗੰਭੀਰ ਸ਼੍ਰੇਣੀ’ ਵਿੱਚ ਆ ਰਿਹਾ ਹੈ।

 

 

ਸ਼ੁੱਕਰਵਾਰ ਨੂੰ ਦਿੱਲੀ ’ਚ ਹਵਾ ਦਾ ਔਸਤ ਮਿਆਰ 458 ਰਿਹਾ। ਵੀਰਵਾਰ ਨੂੰ ਇਹ 463, ਬੁੱਧਵਾਰ ਨੂੰ 456 ਅਤੇ ਮੰਗਲਵਾਰ ਨੂੰ 425 ਅੰਕ ਉੱਤੇ ਰਿਹਾ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pollution in Delhi not diminishing Would Odd-Even period be extended