ਰਾਸ਼ਟਰੀ ਰਾਜਧਾਨੀ ਦਿੱਲੀ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੱਜ ਐਤਵਾਰ ਸਵੇਰੇ ਹਲਕੀ ਵਰਖਾ ਹੋਈ। ਇਸ ਕਿਣਮਿਣ–ਕਣੀ ਦੇ ਬਾਵਜੂਦ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲ ਸਕੀ। ਪ੍ਰਦੂਸ਼ਣ ਦਾ ਪੱਧਰ ਦਿੱਲੀ–NCR ’ਚ ਹਾਲੇ ਵੀ ‘ਗੰਭੀਰ ਸ਼੍ਰੇਣੀ’ ਵਿੱਚ ਬਣਿਆ ਹੋਇਆ ਹੈ।
ਦਿੱਲੀ ਦੇ ਬਵਾਨਾ ਇਲਾਕੇ ਵਿੱਚ ਸਵੇਰੇ ਹਵਾ ਦਾ ਮਿਆਰ ਸੂਚਕ–=ਅੰਕ 492, ਆਈਟੀਓ ਕ੍ਰਾੱਸਿੰਗ 487 ਤੇ ਅਸ਼ੋਕ ਵਿਹਾਰ ’ਚ 482 ਰਿਹਾ। ਇਸ ਤੋਂ ਇਲਾਵਾ ਗ਼ਾਜ਼ੀਆ ਦੇ ਇੰਦਰਾਪੁਰਮ ’ਚ 482 ਤੇ ਵਸੁੰਧਰਾ ’ਚ 486 AQI ਰਿਹਾ।
ਇਹ AQI ਜੇ 0–30 ਦੇ ਵਿਚਕਾਰ ਰਹੇ ਤਾਂ ਉਸ ਨੂੰ ‘ਵਧੀਆ’ ਮੰਨਿਆ ਜਾਂਦਾ ਹੈ। ਇੰਝ ਹੀ 51–100 ਨੂੰ ‘ਤਸੱਲੀ ਬਖ਼ਸ਼’, 101–200 ਵਿਚਕਾਰ ‘ਦਰਮਿਆਨਾ’, 201–300 ਤੱਕ ‘ਖ਼ਰਾਬ’, 301–400 ਤੱਕ ‘ਬਹੁਤ ਖ਼ਰਾਬ’, 401–500 ਤੱਕ ‘ਗੰਭੀਰ’ ਅਤੇ 500 ਤੋਂ ਪਾ ‘ਬਹੁਤ ਗੰਭੀਰ ਤੇ ਐਮਰਜੈਂਸੀ’ ਮੰਨੀ ਜਾਂਦੀ ਹੈ।
ਇਸ ਤੋਂ ਪਹਿਲਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ ਦੇ ਗ਼ਾਜ਼ੀਆਬਾਦ, ਨੌਇਡਾ ਤੇ ਗ੍ਰੇਟਰ ਨੌਇਡਾ ’ਚ AQI ਸਨਿੱਚਰਵਾਰ ਰਾਤੀਂ ਅੱਠ ਵਜੇ ਕ੍ਰਮਵਾਰ 455, 432 ਅਤੇ 429 ਦਰਜ ਕੀਤਾ ਗਿਆ ਸੀ। ਸ਼ੁੱਕਰਵਾਰ ਸ਼ਾਮੀਂ ਚਾਰ ਵਜੇ ਗ਼ਾਜ਼ੀਆਬਾਦ ਤੇ ਗ੍ਰੇਟਰ ਨੌਇਡਾ ’ਚ AQI 496 ਸੀ।
ਅਧਿਕਾਰੀਆਂ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 34 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ; ਜਿਨ੍ਹਾਂ ਵਿੱਚ ਨੌਇਡਾ ਤੇ ਗ੍ਰੇਟਰ ਨੌਇਡਾ ’ਚ ਪੰਜ ਰੀਅਲ ਐਸਟੇਟ ਕੰਪਨੀਆਂ ਦੇ ਨਿਰਮਾਣ ਸਥਾਨਾਂ ਦੇ ਇੱਕ ਡਾਇਰੈਕਟਰ ਅਤੇ ਤਿੰਨ ਇੰਜੀਨੀਅਰਾਂ ਦੀਆਂ ਗ੍ਰਿਫ਼ਤਾਰੀਆਂ ਸ਼ਾਮਲ ਹਨ।