ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਦਾ ਵਿਰੋਧ : ਵਿਦਿਆਰਥਣ ਨੇ ਮੈਡਲ ਲੈਣ ਤੋਂ ਕੀਤਾ ਇਨਕਾਰ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਵਿਚਕਾਰ ਮਾਸ ਕਮਿਊਨਿਕੇਸ਼ਨ 'ਚ ਗੋਲਡ ਮੈਡਲਿਸਟ ਪੁੱਡੂਚੇਰੀ ਯੂਨੀਵਰਸਿਟੀ ਦੀ ਵਿਦਿਆਰਥਣ ਰਬੀਹਾ ਅਬਦੁਰਹਿਮਾਨ ਨੇ ਸਾਲਾਨਾ ਸਮਾਗਮ 'ਚ ਗੋਲਡ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ। ਰਬੀਹਾ ਦਾ ਕਹਿਣਾ ਹੈ ਕਿ ਉਸ ਨੇ ਐਨਆਰਸੀ ਅਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਵਿਖਾਉਂਦੇ ਹੋਏ ਅਜਿਹਾ ਕੀਤਾ ਹੈ।
 

ਕੇਰਲ ਦੀ ਰਹਿਣ ਵਾਲੀ ਰਬੀਹਾ ਅਬਦੁਰਹਿਮਾਨ ਨੇ ਯੂਨੀਵਰਸਿਟੀ ਤੋਂ ਮਾਸ ਕਮਿਊਨਿਕੇਸ਼ਨ ਦੀ ਪੜ੍ਹਾਈ ਕੀਤੀ ਹੈ। ਸਾਲਾਨਾ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਿਰਕਤ ਕੀਤੀ ਸੀ।
 

ਉਸ ਨੇ ਦੋਸ਼ ਲਗਾਇਆ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਨੂੰ ਆਡੀਟੋਰੀਅਮ ਤੋਂ ਬਾਹਰ ਜਾਣ ਲਈ ਕਿਹਾ। ਉਸ ਨੂੰ ਰਾਸ਼ਟਰਪਤੀ ਦੇ ਪ੍ਰੋਗਰਾਮ ਤੋਂ ਚਲੇ ਜਾਣ ਮਗਰੋਂ ਹੀ ਆਡੀਟੋਰੀਅਮ ਅੰਦਰ ਜਾਣ ਦਿੱਤਾ ਗਿਆ। ਰਾਸ਼ਟਰਪਤੀ ਦੇ ਜਾਣ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਡਿਗਰੀ ਅਤੇ ਮੈਡਲ ਦੇਣ ਦਾ ਪ੍ਰੋਗਰਾਮ ਜਾਰੀ ਸੀ।
 

ਰਬੀਹਾ ਨੇ ਕਿਹਾ ਕਿ ਉਸ ਨੂੰ ਅਸਲ 'ਚ ਨਹੀਂ ਪਤਾ ਕਿ ਕਿਉਂ ਪੁਲਿਸ ਅਧਿਕਾਰੀ ਨੇ ਉਸ ਨੂੰ ਬਾਹਰ ਜਾਣ ਲਈ ਕਿਹਾ ਸੀ। ਪਰ ਅੰਦਰ ਮੌਜੂਦ ਵਿਦਿਆਰਥੀਆਂ ਤੋਂ ਉਸ ਨੇ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸ਼ਾਇਦ ਉਸ ਨੇ ਹਿਜਾਬ ਪਹਿਣਿਆ ਹੋਇਆ ਹੈ, ਇਸ ਕਾਰਨ। 
ਰਬੀਹਾ ਨੇ ਦੱਸਿਆ ਕਿ ਉਸ ਨੇ ਆਪਣੀ ਡਿਗਰੀ ਲੈ ਲਈ ਹੈ ਪਰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਪ੍ਰਤੀ ਇੱਕਜੁਟਤਾ ਜਾਹਰ ਕਰਨ ਲਈ ਸੋਨ ਤਮਗਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pondicherry University student Rabeeha Abdurehim refuses graduation gold medal