ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖਾਧੜੀ ਕੇਸ 'ਚ ਦਿੱਲੀ ਹਵਾਈ ਅੱਡੇ ਤੋਂ ਪੌਂਟੀ ਚੱਢਾ ਦਾ ਬੇਟਾ ਗ੍ਰਿਫ਼ਤਾਰ

 
ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ ਬੇਟੇ ਮਨਪ੍ਰੀਤ ਸਿੰਘ ਚੱਢਾ ਨੂੰ ਇੱਕ ਧੋਖਾਧੜੀ ਕੇਸ ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਵੀਰਵਾਰ ਨੂੰ ਦਿੱਤੀ। 

 

ਐਡੀਸ਼ਨਲ ਕਮਿਸ਼ਨਰ ਪੁਲਿਸ (ਆਰਥਿਕ ਅਪਰਾਧ ਵਿੰਗ) ਸੁਭਾਸ਼ਿਸ਼ ਚੌਧਰੀ ਨੇ ਦੱਸਿਆ ਕਿ ਚੱਢਾ ਨੂੰ ਬੁੱਧਵਾਰ ਦੀ ਰਾਤ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਜਾਣ ਦੀ ਤਿਆਰੀ ਕਰ ਰਿਹਾ ਸੀ।


ਅਧਿਕਾਰੀ ਨੇ ਦੱਸਿਆ ਕਿ ਚੱਢਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਇਕ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਚੱਢਾ ਵੀਰਵਾਰ ਦੁਪਹਿਰ ਨੂੰ ਅਦਾਲਤ 'ਚ ਪੇਸ਼ ਹੋਣਗੇ।


ਚੱਢਾ ਉੱਪਲ-ਚੱਢਾ ਹਾਈ ਟੈਕ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਵਿੱਚ ਇਕ ਡਾਇਰੈਕਟਰ ਹੈ। ਚੌਧਰੀ ਨੇ ਕਿਹਾ ਕਿ ਇਕ ਹੋਰ ਮਾਮਲੇ ਵਿੱਚ ਵੇਵ ਗਰੁੱਪ ਦੇ ਪ੍ਰੋਮੋਟਰਜ਼ ਅਤੇ ਚੱਢਾ ਵਿਰੁਧ ਕੇਸ ਦਰਜ ਕੀਤਾ ਸੀ।

 

ਵੇਵ ਗਰੁੱਪ ਮੁੱਖ ਤੌਰ ਉੱਤੇ ਇਕ ਨਿਰਮਾਣ ਅਤੇ ਉਤਪਾਦਨ ਕੰਪਨੀ ਹੈ ਜਿਸ ਨੇ ਐਨ.ਐਸ. 24 ਵਿੱਚ ਕਈ ਸਹੂਲਤਾਂ ਨਾਲ ਲੈੱਸ ਸ਼ਾਨਦਾਰ ਟਾਊਨਸ਼ਿਪ ਪ੍ਰਾਜੈਕਟ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਵਾਅਦੇ ਨੂੰ ਕਦੇ ਪੂਰਾ ਨਹੀਂ ਕੀਤਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ponty Chadha son arrested from Delhi fake a cheating case