ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA-NRC : ਮੈਂ ਇਸ ਦਾ ਸਮਰਥਨ ਨਹੀਂ ਕਰਦੀ, ਇਹ ਮੇਰੇ ਘਰ ਨੂੰ ਵੰਡਦਾ ਹੈ : ਪੂਜਾ ਭੱਟ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਐਨਆਰਸੀ ਦੇ ਮੁੱਦੇ 'ਤੇ ਬਾਲੀਵੁੱਡ ਫਿਲਮ ਅਦਾਕਾਰਾ ਅਤੇ ਨਿਰਮਾਤਾ-ਨਿਰਦੇਸ਼ਕ ਪੂਜਾ ਭੱਟ ਨੇ ਵੀ ਇੱਕ ਬਿਆਨ ਦਿੱਤਾ ਹੈ। ਪੂਜਾ ਭੱਟ ਨੇ ਕਿਹਾ ਕਿ ਉਹ ਆਪਣੇ ਨੇਤਾਵਾਂ ਨੂੰ ਅਪੀਲ ਕਰਦੀ ਹੈ ਕਿ ਉਹ ਦੇਸ਼ ਭਰ 'ਚ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਨ। ਪੂਜਾ ਭੱਟ ਨੇ ਸ਼ਾਹੀਨ ਬਾਗ ਅਤੇ ਲਖਨਊ 'ਚ ਹੋ ਰਹੇ ਪ੍ਰਦਰਸ਼ਨਾਂ ਦਾ ਵੀ ਜ਼ਿਕਰ ਕੀਤਾ। ਪੂਜਾ ਭੱਟ ਨੇ ਕਿਹਾ ਕਿ ਉਹ ਸੀਏਏ ਅਤੇ ਐਨਆਰਸੀ ਦਾ ਸਮਰਥਨ ਨਹੀਂ ਕਰਦੀ, ਕਿਉਂਕਿ ਇਹ ਉਸ ਦੇ ਘਰ ਨੂੰ ਵੰਡਦਾ ਹੈ।
 

ਪੂਜਾ ਭੱਟ ਨੇ ਕਿਹਾ, "ਮੈਂ ਆਪਣੇ ਨੇਤਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਭਰ 'ਚ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਨ। ਭਾਰਤ ਦੀਆਂ ਔਰਤਾਂ ਨੂੰ, ਸ਼ਾਹੀਨ ਬਾਗ ਅਤੇ ਲਖਨਊ ਦੀਆਂ ਔਰਤਾਂ ਨੂੰ… ਅਸੀ ਉਦੋਂ ਤਕ ਨਹੀਂ ਰੁਕਾਂਗੇ ਜਦੋਂ ਤਕ ਸਾਡੀ ਆਵਾਜ਼ ਨਹੀਂ ਸੁਣੀ ਜਾਵੇਗੀ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਬੋਲਣ। ਮੈਂ ਸੀਏਏ-ਐਨਆਰਸੀ ਦਾ ਸਮਰਥਨ ਨਹੀਂ ਕਰਦੀ, ਕਿਉਂਕਿ ਇਹ ਮੇਰੇ ਘਰ ਨੂੰ ਵੰਡਦਾ ਹੈ।"

 

 

ਦੱਸ ਦੇਈਏ ਕਿ ਦੱਖਣੀ ਮੁੰਬਈ ਦੇ ਕੋਲਾਬਾ 'ਚ ਸੀਏਏ-ਐਨਆਰਸੀ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨਾਂ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਦਾ ਆਯੋਜਨ ਪਾਰਕਮ ਫਾਉਂਡੇਸ਼ਨ ਅਤੇ ਵੀ ਦ ਪੀਪਲ ਆਫ ਮਹਾਰਾਸ਼ਟਰ ਵੱਲੋਂ ਕੀਤਾ ਗਿਆ ਸੀ। ਪੂਜਾ ਭੱਟ ਨੇ ਵੀ ਇਸ ਪ੍ਰੋਗਰਾਮ 'ਚ ਹਿੱਸਾ ਲਿਆ ਅਤੇ ਸੀਏਏ-ਐਨਆਰਸੀ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pooja Bhatt reaction: Pooja Bhat say I do not support CAA and NRC as it divides my house