ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਨ ਕਾਰਡ ਰੱਦ ਕਰਨ ਵਾਲੀ ਭਾਜਪਾ ਨੂੰ ਗ਼ਰੀਬਾਂ ਦੀ ‘ਹਾਏ` ਲੱਗੇਗੀ: ਕੇਜਰੀਵਾਲ

ਰਾਸ਼ਨ ਕਾਰਡ ਰੱਦ ਕਰਨ ਵਾਲੀ ਭਾਜਪਾ ਨੂੰ ਗ਼ਰੀਬਾਂ ਦੀ ‘ਹਾਏ` ਲੱਗੇਗੀ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ - ‘ਗ਼ਰੀਬਾਂ ਦੇ ਰਾਸ਼ਨ ਕਾਰਡ ਜਾਣ-ਬੁੱਝ ਕੇ ਕੱਟਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਗ਼ਰੀਬਾਂ ਦੀ ਹਾਏ ਲੱਗੇਗੀ।` ਉਨ੍ਹਾਂ ਕੇਂਦਰ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਅਧਿਕਾਰੀਆਂ ਾਂਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ।


ਸ੍ਰੀ ਕੇਜਰੀਵਾਲ ਦਾ ਇਹ ਬਿਆਨ ਟਵਿਟਰ `ਤ ਆਮ ਆਦਮੀ ਪਾਰਟੀ (ਆਪ) ਵਿਧਾਇਕ ਗੁਲਾਬ ਸਿੰਘ ਦੇ ਉਸ ਵਿਡੀਓ `ਤੇ ਆਇਆ ਹੈ, ਜਿਸ ਵਿੱਚ ਮਟਿਆਲਾ ਵਿਧਾਨ ਸਭਾ ਹਲਕੇ ਦੀ ਇੱਕ ਮਹਿਲਾ ਉੱਪ-ਰਾਜਪਾਲ ਅਨਿਲ ਬੈਜਲ ਨੂੰ ਰਾਸ਼ਨ ਕਾਰਡ ਉਪਲਬਧ ਕਰਵਾਉਣ ਲਈ ਆਖ ਰਹੀ ਹੈ ਕਿ ਤਾਂ ਜੋ ਉਹ ਆਪਣੇ ਦੋ ਬੱਚਿਆਂ ਦਾ ਪੇਟ ਭਰ ਸਕੇ। ਉਸ ਦਾ ਇੱਕ ਰਾਸ਼ਨ ਕਾਰਡ ਰੱਦ ਕਰ ਦਿੱਤਾ ਗਿਆ ਹੈ।


ਗੁਲਾਬ ਸਿੰਘ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਕੇਜਰੀਵਾਲ ਨੇ ਕਿਹਾ,‘ਇਨ੍ਹਾਂ ਸਾਰੇ ਗ਼ਰੀਬਾਂ ਦੀ ਹਾਏ ਅਫ਼ਸਰਾਂ ਰਾਹੀਂ ਜ਼ਬਰਦਸਤੀ ਗ਼ਰੀਬਾਂ ਦੇ ਰਾਸ਼ਨ ਕਾਰਡ ਕਟਵਾਉਣ ਵਾਲੀ ਭਾਜਪਾ ਨੂੰ ਲੱਗੇਗੀ। ਉਨ੍ਹਾਂ ਅਫ਼ਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਜਿਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਜਪਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ।`

 

 


ਦਿੱਲੀ ਸਰਕਾਰ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ `ਚ 2.53 ਲੱਖ ਰਾਸ਼ਨ ਕਾਰਡਾਂ ਦੀ ਬਹਾਲੀ ਦੇ ਹੁਕਮ ਦਿੱਤੇ ਸਨ ਤੇ ਅਧਿਕਾਰੀਆਂ ਨੁੰ ਚੇਤਾਵਨੀ ਦਿੱਤੀ ਸੀ ਕਿ ਵੈਧ ਲਾਭਪਾਤਰੀਆਂ ਦੀ ਭੁੱਖ ਨਾਲ ਮੌਤ ਦੇ ਜਿ਼ੰਮੇਵਾਰ ਉਹ ਖ਼ੁਦ ਹੋਣਗੇ। ਦਿੱਲੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਖ਼ੁਰਾਕ ਕਮਿਸ਼ਨਰ ਨੇ ਫ਼ੂਡ ਤੇ ਸਪਲਾਈ ਮੰਤਰੀ ਇਮਰਾਨ ਹੁਸੈਨ ਦੇ ਇਤਰਾਜ਼ ਦੇ ਬਾਵਜੂਦ ਜੁਲਾਈ ਤੇ ਅਗਸਤ ਦੌਰਾਨ 2.5 ਲੱਖ ਰਾਸ਼ਨ ਕਾਰਡ ਕਥਿਤ ਤੌਰ `ਤੇ ਰੱਦ ਕਰ ਦਿੱਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:poor people s Ration Cards cancellation a bad decision