ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ 'ਚ ਭਾਰਤ ਬੰਦ ਦੇ ਸੱਦੇ ਨੂੰ ਠੰਡਾ ਹੁੰਗਾਰਾ

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ 'ਚ  ਭਾਰਤ ਬੰਦ ਦੇ ਸੱਦੇ ਨੂੰ ਠੰਡਾ ਹੁੰਗਾਰਾ

ਭਾਰਤ ਬੰਦ ਦੇ ਸੱਦੇ ਦਾ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿੱਚ ਘੱਟ ਅਸਰ ਹੋਇਆ ਹੈ। ਬਹੁਤੇ ਦੁਕਾਨਦਾਰਾਂ ਅਤੇ ਪ੍ਰਾਈਵੇਟ ਕੰਪਨੀਆਂ ਨੇ ਆਮ ਵਾਂਗ ਕਾਰੋਬਾਰ ਜਾਰੀ ਰੱਖਿਆ। ਕਾਂਗਰਸ ਪਾਰਟੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਮੁੱਲ ਵਿੱਚ ਗਿਰਾਵਟ ਦੇ ਖਿਲਾਫ 'ਭਰਤ ਬੰਦ' ਦਾ ਸੱਦਾ ਦਿੱਤਾ ਹੈ।

 

ਟ੍ਰਾਈਸਿਟੀ

ਚੰਡੀਗੜ੍ਹ ਦੇ ਸੈਕਟਰ 27, 28 ਅਤੇ 30 ਬਾਜ਼ਾਰ ਦੇ ਕੁਝ ਹਿੱਸੇ ਬੰਦ ਰਹੇ ਜਦਕਿ ਬਾਕੀ ਦਾ ਸ਼ਹਿਰ ਖੁੱਲ੍ਹਾ ਹੈ। ਕਾਂਗਰਸ ਪ੍ਰਦਰਸ਼ਨਕਾਰੀਆਂ ਨੇ ਸੈਕਟਰ 22 ਅਤੇ 23 ਲਾਈਟ ਪੁਆਇੰਟ ਵਿਖੇ ਸਵੇਰੇ 10 ਵਜੇ ਇਕੱਠ ਕੀਤੇ ਅਤੇ ਉਹ ਦੁਕਾਨਾਂ ਬੰਦ ਕਰਵਾਉਣ ਲਈ ਵੱਖ-ਵੱਖ ਬਾਜ਼ਾਰਾਂ 'ਚ ਜਾਣ ਦੀ ਯੋਜਨਾ ਬਣਾ ਰਹੇ ਸਨ।

 

ਹਾਲਾਂਕਿ, ਚੰਡੀਗੜ੍ਹ ਬਿਓਪਰ ਮੰਡਲ ਸਮੇਤ ਹੋਰ ਬਾਜ਼ਾਰ ਭਲਾਈ ਸੰਸਥਾਵਾਂ ਨੇ ਬੰਦ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਵਿਦਿਅਕ ਸੰਸਥਾਨ ਵੀ ਖੁੱਲ੍ਹੇ ਹਨ।

ਬੀਪਾਰ ਮੰਡਲ ਦੇ ਚੇਅਰਮੈਨ ਚਰਨਜੀਤ ਸਿੰਘ ਨੇ ਕਿਹਾ, ਸਾਡੀ ਸੰਸਥਾ ਗੈਰ-ਰਾਜਨੀਤਕ ਹੈ ਅਤੇ ਇਸ ਬੰਦ 'ਚ ਕੋਈ ਵੀ ਹਿੱਸਾ ਨਹੀਂ ਲੈ ਰਹੀ।

 

ਪੰਚਕੂਲਾ 'ਚ, ਸਾਰੇ ਬਾਜ਼ਾਰ ਅਤੇ ਸਿੱਖਿਆ ਸੰਸਥਾਵਾਂ ਖੁੱਲ੍ਹੀਆਂ ਰਹੀਆਂ ਅਤੇ ਕਾਂਗਰਸ ਵੱਲੋਂ ਕੋਈ ਵਿਰੋਧ ਜਾਂ ਰੈਲੀਆਂ ਨਹੀਂ ਹੋਇਆ।

 

ਮੋਹਾਲੀ ਅੰਸ਼ਕ ਤੌਰ ਤੇ ਬੰਦ ਹੈ ਜਦੋਂ ਕਾਂਗਰਸੀ ਵਰਕਰਾਂ ਨੇ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਸਥਾਨਕ ਐਮ.ਐਲ.ਏ ਤੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ 'ਤੇ ਰੋਕ ਲਗਾਉਣ' ਚ ਅਸਫਲ ਰਹੀ ਹੈ। ਵਿਸ਼ਵ ਅੰਦਰ ਕੀਮਤਾਂ ਬਹੁਤ ਘੱਟ ਹਨ ਪਰ ਸਰਕਾਰ ਕੀਮਤਾਂ ਨੂੰ ਲਗਾਤਾਰ ਵਧਾ ਰਹੀ ਹੈ।

 

ਪੰਜਾਬ

 

ਪੰਜਾਬ 'ਚ ਬੰਦ ਦਾ ਬਹੁਤ ਘੱਟ ਅਸਰ ਪਿਆ ਹੈ, ਜਦੋਂ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਦਿਵਸ ਮੌਕੇ ਛੁੱਟੀ ਦਾ ਵੀ ਐਲਾਨ ਕੀਤਾ ਸੀ। ਬੰਦ ਦੇ ਬਾਵਜੂਦ ਸਾਰੇ ਦਫਤਰ, ਬੈਂਕ ਅਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ।

 

ਇੱਥੋਂ ਤੱਕ ਕਿ ਅਮ੍ਰਿੰਤਸਰ  ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਰਕਰਾਂ ਅਤੇ ਨੇਤਾਵਾਂ ਨੇ ਪ੍ਰਕਾਸ਼ ਪੁਰਬ ਦੇ ਕਾਰਨ ਅੰਮ੍ਰਿਤਸਰ ਬੰਦ ਦਾ ਸਮਰਥਨ ਨਹੀਂ ਕੀਤਾ।

 

ਡੀ.ਸੀ.ਸੀ. ਦੇ ਪ੍ਰਧਾਨ ਜੁਗਲ ਕਿਸ਼ੋਰ ਨੇ ਕਿਹਾ, " ਸ਼ਰਧਾਲੂ ਅਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਥਾਪਿਤ ਦਿਨ ਮਨਾ ਰਹੇ ਹਨ, ਅਸੀਂ ਵਧ ਰਹੇ ਈਂਧਨ ਦੀਆਂ ਕੀਮਤਾਂ ਦੇ ਖਿਲਾਫ ਪਾਰਟੀ ਦੇ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਵਿਰੋਧ ਨਾ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਆਪਣੇ ਕਰਮਚਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ ਅਤੇ ਪਵਿੱਤਰ ਸ਼ਹਿਰ ਵਿੱਚ ਕੋਈ ਵੀ ਰੋਸ ਪ੍ਰਦਰਸ਼ਨ ਨਾ ਕਰਨ ਲਈ ਹਦਾਇਤਾਂ ਨੂੰ ਪਾਸ ਕੀਤਾ ਗਿਆ ਹੈ। "

 

ਰੇਲਵੇ ਸਟੇਸ਼ਨ, ਬੱਸ ਸਟੈਂਡ 'ਤੇ ਕੋਈ ਪ੍ਰਭਾਵ ਨਹੀਂ ਦੇਖਿਆ ਗਿਆ, ਇੱਥੋਂ ਤੱਕ ਕਿ ਜਨਤਕ ਆਵਾਜਾਈ ਆਮ ਵਾਂਗ ਸੜਕਾਂ ਉੱਤੇ ਰਹੀ।

 

ਇਸ ਦੌਰਾਨ, ਕਮਿਊਨਿਸਟ ਪਾਰਟੀਆਂ ਜਿਵੇਂ ਕਿ ਸੀਪੀਆਈ, ਸੀਪੀਆਈ (ਐਮ) ਅਤੇ ਸੀਪੀਆਈ (ਐਮ ਐਲ) ਨੇ ਅੰਮ੍ਰਿਤਸਰ ਵਿਖੇ ਭੰਡਾਰੀ ਬ੍ਰਿਜ 'ਤੇ  ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਲੁਧਿਆਣੇ ਅੰਦਰ ਵੀ ਬੰਦ ਦਾ ਕੋਈ ਪ੍ਰਭਾਵ ਨਹੀਂ ਸੀ ਕਿਉਂਕਿ ਦੁਕਾਨਾਂ ਅਤੇ ਬਜ਼ਾਰ ਆਮ ਵਾਂਗ ਖੁੱਲ੍ਹੇ ਸਨ।

 

ਹਰਿਆਣਾ

 

ਬੰਦ ਦਾ ਸੱਦੇ ਦਾ ਕਰਨਾਲ ਖੇਤਰ ਵਿਚ ਬਹੁਤ ਮਾੜਾ ਅਸਰ ਰਿਹਾ ਭਾਵੇਂ ਕਿ ਕਾਗਰਸ ਵਰਕਰਾਂ ਨੇ ਬਾਜ਼ਾਰਾਂ ਵਿੱਚ ਇੱਕ ਰੋਸ ਮਾਰਚ ਕੱਢਿਆ ਤੇ ਕਾਨਦਾਰਾਂ ਨੂੰ ਉਨ੍ਹਾਂ ਨਾਲ ਜੁੜਨ ਲਈ ਕਿਹਾ।

ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਰਾਜ਼ੀ ਸਨ, ਸਿਰਫ ਕਾਂਗਰਸੀ ਵਰਕਰਾਂ ਦੇ ਜਾਣ ਮਗਰੋਂ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ। ਕੁਝ ਦੁਕਾਨਦਾਰਾਂ ਨੇ ਸਿਆਸੀ ਪਾਰਟੀਆਂ ਦੁਆਰਾ ਵਾਰ-ਵਾਰ ਬੰਦ ਦੇ ਵਿਰੋਧ ਕਰਨ 'ਤੇ ਇਤਰਾਜ਼ ਕੀਤਾ।

 

ਕਰਨਾਲ ਦੇ ਨੀਲੋਖੇਰੀ ਵਿਚ ਇਕ ਜਨਰਲ ਸਟੋਰ ਦੇ ਮਾਲਕ ਜਿੰਤੇਂਦਰ ਕੁਮਾਰ ਨੇ ਕਿਹਾ ਕਿ ਜੇ ਅਸੀਂ ਹਰ ਦਿਨ ਆਪਣੀਆਂ ਦੁਕਾਨਾਂ ਬੰਦ ਕਰਾਂਗੇ ਤਾਂ ਅਸੀਂ ਕੀ ਕਮਾਵਾਂਗੇ?

 

ਹਿਮਾਚਲ ਪ੍ਰਦੇਸ਼

 

ਹਿਮਾਚਲ ਪ੍ਰਦੇਸ਼ ਦੇ ਸੈਲਾਨੀਆਂ ਨੇ ਸੋਮਵਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ 3500 ਨਿੱਜੀ ਬੱਸਾਂ ਅੱਜ ਬੰਦ ਕਰ ਦਿੱਤੀਆਂ ਗਈਆਂ ਸਨ। ਪ੍ਰਾਈਵੇਟ ਬੱਸ ਆਪਰੇਟਰਾਂ ਨੇ ਭਾਰਤ ਬੰਦ ਦੇ ਐਲਾਨ ਤੋਂ ਪਹਿਲਾਂ ਹੀ ਬੱਸ ਕਿਰਾੇ ਵਿੱਚ ਵਾਧੇ ਦੀ ਮੰਗ ਕਰਨ ਲਈ ਹੜਤਾਲ ਕੀਤੀ ਸੀ।

 

ਸੋਮਵਾਰ ਨੂੰ ਪੈਟਰੋਲ ਦੀ ਕੀਮਤ (ਰੁਪਏ) - ਪੰਚਕੂਲਾ 81.13, ਮੋਹਾਲੀ 89.46, ਚੰਡੀਗੜ੍ਹ 77.73

ਪੈਟਰੋਲ ਦੀ ਕੀਮਤ (ਰੁਪਏ) ਐਤਵਾਰ - ਪੰਚਕੂਲਾ 80.90, ਮੋਹਾਲੀ 89.22, ਚੰਡੀਗੜ੍ਹ 77.51

ਡੀਜ਼ਲ ਦੀ ਕੀਮਤ (ਰੁਪਏ) ਸੋਮਵਾਰ ਨੂੰ - ਪੰਚਕੂਲਾ 73.64, ਮੋਹਾਲੀ 73.19, ਚੰਡੀਗੜ੍ਹ 70.81

ਐਤਵਾਰ ਨੂੰ ਡੀਜ਼ਲਦੀ  ਕੀਮਤ (ਰੁਪਏ) - ਪੰਚਕੂਲਾ 73.42, ਮੋਹਾਲੀ 72.98, ਚੰਡੀਗੜ੍ਹ 70.60

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:poor response on call for Bharat bandh in Punjab Himachal Pradesh and Haryana today