ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸੀਆਰਪੀਐੱਫ਼ (CRPF) ਤੇ ਬੀਐੱਸਐੱਫ਼ (BSF), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਸਮੇਤ ਕੇਂਦਰੀ ਸੁਰੱਖਿਆ ਬਲਾਂ ਨੂੰ ਦੇਸ਼ ਦੀ ਸੁਰੱਖਿਆ ਤੇ ਏਕਤਾ ਯਕੀਨੀ ਬਣਾਉਣ ਦੇ ਸੰਕਲਪ ਨਾਲ ਆਪਣੇ ਦਫ਼ਤਰਾਂ ਵਿੱਚ ਸਰਦਾਰ ਪਟੇਲ ਦੀ ਤਸਵੀਰ ਲਾਉਣ ਦੀ ਹਦਾਇਤ ਜਾਰੀ ਕੀਤੀ ਹੈ।
ਅਧਿਕਾਰੀਆਂ ਨੇ ਕੱਲ੍ਹ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ, 31 ਅਕਤੂਬਰ ਨੂੰ ਸਰਦਾਰ ਪਟੇਲ ਦਾ ਜਨਮ–ਦਿਨ ਹੈ।
ਗ੍ਰਹਿ ਮੰਤਰੀ ਨੇ ਸਾਰੇ ਕੇਂਦਰੀ ਸੁਰੱਖਿਆ ਬਲਾਂ ਨੂੰ ‘ਭਾਰਤ ਦੀ ਸੁਰੱਖਿਆ ਤੇ ਏਕਤਾ ਅਸੀਂ ਕਾਇਮ ਰੱਖਾਂਗੇ’ ਦਾ ਸੁਨੇਹਾ ਦਿੰਦਿਆਂ ਸਰਦਾਰ ਵੱਲਭਭਾਈ ਪਟੇਲ ਦੀ ਤਸਵੀਰ ਵੀ ਆਪਣੇ ਦਫ਼ਤਰਾਂ ਵਿੱਚ ਲਾਉਣ ਣੀ ਹਦਾਇਤ ਜਾਰੀ ਕੀਤੀ ਹੈ।
ਸਰਦਾਰ ਪਟੇਲ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਤੇ ਉੱਪ–ਪ੍ਰਧਾਨ ਮੰਤਰੀ ਸਨ। 560 ਤੋ਼ ਵੱਧ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਦਾ ਸਿਹਰਾ ਸਰਦਾਰ ਪਟੇਲ ਸਿਰ ਹੀ ਬੱਝਦਾ ਹੈ।
ਦਰਅਸਲ, ਭਾਰਤੀ ਜਨਤਾ ਪਾਰਟੀ ਦਾ ਸ਼ੁਰੂ ਤੋਂ ਇਹੋ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਕਦੇ ਵੀ ਸਰਦਾਰ ਪਟੇਲ ਨੂੰ ਉਨ੍ਹਾਂ ਦਾ ਬਣਦਾ ਸਥਾਨ ਨਹੀਂ ਦਿੱਤਾ। ਇਸੇ ਲਈ ਭਾਜਪਾ ਹੁਣ ਕਾਂਗਰਸ ਤੋਂ ਉਲਟ ਕੁਝ ਕਰ ਕੇ ਲੋਕਾਂ ਨੂੰ ਕੁਝ ਵਿਲੱਖਣ ਵਿਖਾਉਣ ਦੇ ਚੱਕਰ ਵਿੱਚ ਹੈ।