ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿੱਤ ਤੋਂ ਪਹਿਲਾਂ ਰਾਂਚੀ 'ਚ ਲੱਗੇ ਹੇਮੰਤ ਸੋਰੇਨ 'ਸਰਕਾਰ' ਦੇ ਪੋਸਟਰ

ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਉੱਤੇ ਵੋਟਾਂ ਦੀ ਗਿਣਤੀ ਜਾਰੀ ਹੈ। 24 ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ।  ਸ਼ੁਰੂਆਤੀ ਰੁਝਾਨ 'ਚ ਝਾਰਖੰਡ ਮੁਕਤੀ ਮੋਰਚਾ+ਕਾਂਗਰਸ+ਆਰਜੇਡੀ (ਜੇਐਮਐਮ) ਗਠਜੋੜ ਅੱਗੇ ਚੱਲ ਰਹੀ ਹੈ। ਹਾਲਾਂਕਿ ਹਾਲੇ ਤਕ ਕਿਸੇ ਵੀ ਸੀਟ ਦਾ ਨਤੀਜਾ ਨਹੀਂ ਆਇਆ ਹੈ। 
 

ਹੈਰਾਨੀ ਦੀ ਗੱਲ ਇਹ ਹੈ ਕਿ ਨਤੀਜੇ ਆਉਣ ਤੋਂ ਪਹਿਲਾਂ ਹੀ ਰਾਜਧਾਨੀ ਰਾਂਚੀ 'ਚ ਹੇਮੰਤ ਸੋਰੇਨ 'ਸਰਕਾਰ' ਦੇ ਪੋਸਟਰ ਲੱਗ ਗਏ ਹਨ। ਇਨ੍ਹਾਂ ਪੋਸਟਰਾਂ 'ਚ ਲਿਖਿਆ ਹੈ, "ਝਾਰਖੰਡ ਦੀ ਪੁਕਾਰ ਹੈ, ਗਠਜੋੜ ਦੀ ਸਰਕਾਰ ਹੈ, ਹੇਮੰਤ ਅਬਕੀ ਬਾਰ ਹੈ।" 
 

 

ਜ਼ਿਕਰਯੋਗ ਹੈ ਕਿ ਹੇਮੰਤ ਸੋਰੇਨ ਜੇਐਮਐਮ ਨੇਤਾ ਅਤੇ ਗਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਹਨ। ਇਸ ਤੋਂ ਪਹਿਲਾਂ 20 ਦਸੰਬਰ ਨੂੰ ਪੰਜਵੇਂ ਅਤੇ ਅੰਤਮ ਗੇੜ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਹੇਮੰਤ ਸੋਰੇਨ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮਹਾਗਠਜੋੜ ਦੀ ਜਿੱਤ ਹੋਵੇਗੀ ਅਤੇ ਭਾਜਪਾ ਨੂੰ ਕਰਾਰੀ ਹਾਰ ਮਿਲੇਗੀ।
 

ਹੇਮੰਤ ਸੋਰੇਨ ਇਸ ਵਾਰ ਦੋ ਸੀਟਾਂ 'ਤੇ ਚੋਣ ਮੈਦਾਨ 'ਚ ਹਨ। ਉਹ ਦੁਮਕਾ ਅਤੇ ਬਰਹੇਟ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਸਾਲ 2014 ਦੀ ਵਿਧਾਨ ਸਭਾ ਚੋਣਾਂ 'ਚ ਵੀ ਇਨ੍ਹਾਂ ਦੋਹਾਂ ਸੀਟਾਂ 'ਤੇ ਚੋਣ ਲੜੀ ਸੀ। ਉਸ ਸਮੇਂ ਉਨ੍ਹਾਂ ਨੂੰ ਬਰਹੇਟ ਸੀਟ ਤੋਂ ਜਿੱਤ ਮਿਲੀ ਸੀ, ਜਦਕਿ ਦੁਮਕਾ ਸੀਟ 'ਤੇ ਉਨ੍ਹਾਂ ਨੂੰ ਭਾਜਪਾ ਦੇ ਲੁਈਸ ਮਰਾਂਡੀ ਤੋਂ ਹਾਰ ਮਿਲੀ ਸੀ।
 

ਮੌਜੂਦਾ ਸਮੇਂ 'ਚ ਝਾਰਖੰਡ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਰਘੁਬਰ ਦਾਸ ਮੁੱਖ ਮੰਤਰੀ ਹਨ। ਉਹ ਪਹਿਲੇ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ 5 ਸਾਲ ਦਾ ਕਾਰਜਕਾਰ ਪੂਰਾ ਕਾਤੀ ਹੈ। ਮੌਜੂਦਾ ਵਿਧਾਨ ਸਭਾ 'ਚ ਭਾਜਪਾ ਕੋਲ 44 ਸੀਟਾਂ ਹਨ। ਬਹੁਮਤ ਦਾ ਅੰਕੜਾ ਹਾਸਿਲ ਕਰਨ ਲਈ 41 ਸੀਟਾਂ ਦੀ ਲੋੜ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Poster with Jharkhand ki pukar hai gathbandhan ki sarkar hai Hemant ab ki baar hai seen in Ranchi