ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- 10 ਜਣਿਆਂ ਦੀ ਆਈ ਪੋਸਟਮਾਰਟਮ ਰਿਪੋਰਟ, ਇਹ ਸੀ ਮੌਤ ਦੀ ਵਜ੍ਹਾਂ

ਬੁਰਾੜੀ ਕਾਂਡ

ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਤੋਂ ਬਾਅਦ ਸਨਸਨੀ ਮਚ ਗਈ ਸੀ। ਹੁਣ ਸਾਰੇ 10 ਜਣਿਆਂ ਜੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਜਿਸ ਵਿੱਚ ਕਿਸ ਵੀ ਤਰ੍ਹਾਂ ਦੀ ਗੜਬੜੀ ਹੋਣ ਦੀ ਆਸ਼ੰਕਾਂ ਨੂੰ ਖਾਰਿਜ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਸਾਰੇ 10 ਮੈਂਬਰਾਂ ਦੀ ਮੌਤ ਫਾਂਸੀ ਲਗਾਉਣ ਕਰਕੇ ਹੀ ਹੋਈ ਸੀ। ਹੁਣ ਸਿਰਫ 77 ਸਾਲ ਦੀ ਨਾਰਾਇਣ ਦੇਵੀ ਦੀ ਰਿਪੋਰਟ ਆਉਣੀ ਹੀ ਬਾਕੀ ਹੈ।

 

ਕਿਸੇ ਵੀ ਪਰਿਵਾਰਿਕ ਮੈਂਬਰ ਦੀ ਲਾਸ਼ ਤੇ ਖਰੋਚ ਜਾਂ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਜਿਸ ਨਾਲ ਇਹ ਸਾਫ ਹੋ ਗਿਆ ਕਿ ਉਨ੍ਹਾਂ ਦੀ ਹੱਤਿਆ ਨਹੀਂ ਕੀਤੀ ਗਈ ਸੀ।

 

ਹੁਣ ਜੋ ਕਾਰਨ ਸਾਹਮਣੇ ਆਇਆ ਹੈ ਉਸ ਮੁਤਾਬਕ ਪਰਿਵਾਰ ਨੇ ਤੰਤਰ-ਮੰਤਰ ਕਰਕੇ ਹੀ ਆਪਣੀ ਜਾਨ ਦਿੱਤੀ ਸੀ। ਪਰ ਅਜੇ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਖੁਦਕੁਸ਼ੀ ਨਹੀਂ ਕਰ ਸਕਦੇ। ਸਗੋਂ ਕਿਸੇ ਸਾਜਿਸ਼ ਦੇ ਤਹਿਤ ਹੀ ਕਤਲ ਕੀਤਾ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:postmortem reports out of delhi burari family deaths