ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- ਪਰਿਵਾਰ ਦੇ 11ਵੇਂ ਮੈਂਬਰ ਦੀ ਮੌਤ ਦਾ ਵੀ ਖੁੱਲ੍ਹਿਆ ਰਾਜ਼

ਬੁਰਾੜੀ ਕਾਂਡ

ਦਿੱਲੀ ਦੇ ਬੁਰਾੜੀ ਕਾਂਡ ਵਿੱਚ ਹੁਣ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ ਪਰਿਵਾਰ ਦੀ ਸ਼ਭ ਤੋਂ ਬਜ਼ੁਰਗ ਮੈਂਬਰ ਨਰਾਇਣੀ ਦੇਵੀ ਦੀ ਮੌਤ ਦਾ ਰਾਜ਼ ਵੀ ਹੁਣ ਖੁੱਲ੍ਹ ਗਿਆ। ਪਹਿਲਾ ਕਿਆਸ ਲਗਾਏ ਸਨ ਕਿ ਨਰਾਇਣੀ ਦੇਵੀ ਦਾ ਗਲਾ ਘੁੱਟਿਆ ਗਿਆ ਸੀ।

 

ਪਰ ਪੋਸਟਮਾਰਟਮ ਰਿਪੋਰਟ ਵਿੱਚ ਇਹ ਸਾਫ ਹੋ ਗਿਆ ਕਿ ਉਸਦੀ ਮੌਤ ਵੀ ਫਾਂਸੀ ਲਗਾਉਣ ਕਰਕੇ ਹੋਈ ਸੀ। ਪਹਿਲਾ ਇਹ ਸਾਫ ਹੋ ਗਿਆ ਸੀ ਕਿ ਬਾਕੀ ਦੇ 10 ਮੈਂਬਰਾਂ ਨੇ ਵੀ ਫਾਂਸੀ ਲਗਾਈ ਸੀ। ਹੁਣ 11ਵੇ ਮੈਂਬਰ ਦੀ ਮੌਤ ਦਾ ਕਾਰਨ ਵਾ ਫਾਂਸਾ ਤੇ ਲਟਕਣਾ ਹੀ ਮੰਨਿਆ ਗਿਆ ਹੈ।

 

ਪੋਸਟਮਾਰਟਮ ਪਿਪੋਰਟ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਆਸ਼ੰਕਾ ਤੋਂ ਮਨ੍ਹਾਂ ਕੀਤਾ ਗਿਆ ਹੈ।  ਕਿਸੇ ਵੀ ਲਾਸ ਤੇ ਕੋਈ ਸੱਟ ਜਾਂ ਖਰੋਚ ਦਾ ਨਿਸ਼ਾਨ ਨਹੀਂ ਹੈ।  ਹੁਣ ਮੰਨਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਤੰਤਰ-ਮੰਤਰ ਨਾਲ ਜੁੜਿਆ ਹੋਇਆ ਹੈ। ਪਰ ਰਿਸ਼ਤੇਦਾਰਾਂ ਦਾ ਅਜੇ ਵੀ ਮੰਨਣਾ ਹੈ ਕਿ ਪਰਿਵਾਰ ਦੇ ਲੋਕ ਆਤਮਹੱਤਿਆ ਨਹੀਂ ਕਰ ਸਕਦੇ ਸਗੋਂ ਉਨ੍ਹਾਂ ਦਾ ਕਤਲ ਹੋਇਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:potmortem report reveals reason of death in delhi burari suicide case