ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਮੇਤ ਭਾਰਤ ’ਚ ਵਧੀ ਗ਼ਰੀਬੀ, ਭੁੱਖਮਰੀ ਤੇ ਅਸਮਾਨਤਾ: ਨੀਤੀ ਆਯੋਗ ਦੀ ਰਿਪੋਰਟ

ਪੰਜਾਬ ਸਮੇਤ ਭਾਰਤ ’ਚ ਵਧੀ ਗ਼ਰੀਬੀ, ਭੁੱਖਮਰੀ ਤੇ ਅਸਮਾਨਤਾ: ਨੀਤੀ ਆਯੋਗ ਦੀ ਰਿਪੋਰਟ

ਭਾਰਤ ਦੇ 22 ਤੋਂ 25 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਗ਼ਰੀਬੀ, ਭੁੱਖਮਰੀ ਤੇ ਅਸਮਾਨਤਾ ਵਧ ਗਈ ਹੈ। ਇਹ ਜਾਣਕਾਰੀ ਨੀਤੀ ਆਯੋਗ ਦੀ ਸਾਲ 2019 ਦੀ SDG ਇੰਡੀਆ ਰਿਪੋਰਟ ਤੋਂ ਮਿਲੀ ਹੈ। ਇਸ ਰਿਪੋਰਟ ਦੀ ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਇਸ ਤੋਂ ਪਹਿਲਾਂ ਸਾਲ 2005–2006 ਤੋਂ 2015–16 ਦੇ 10 ਸਾਲਾਂ ਦੌਰਾਨ ਗ਼ਰੀਬਾਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ ਹੈ।

 

 

ਇਹ ਰਿਪੋਰਟ 2020–2021 ਦੇ ਬਜਟ ਤੋਂ ਇੱਕ ਮਹੀਨਾ ਪਹਿਲਾਂ ਹੀ ਜਾਰੀ ਹੋਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਦੇਸ਼ ਦੇ ਵਿੱਤ ਮੰਤਰੀ ਦੇਸ਼ ਦੇ ਸਾਲਾਨਾ ਬਜਟ ’ਚ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੀ ਕੋਸ਼ਿਸ਼ ਕਰਦੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਗਲੋਬਲ ਮਲਟੀ–ਡਾਇਮੈਂਸ਼ਨਲ ਪਾਵਰਟੀ ਇੰਡੈਕਸ (MPI) ਦੀ ਸਾਲ 2018 ਦੀ ਰਿਪੋਰਟ ਮੁਤਾਬਕ 2005–06 ਤੋਂ ਲੈ ਕੇ 2015–16 ਦੇ 10 ਸਾਲਾਂ ਵਿੱਚ ਗ਼ਰੀਬਾਂ ਦੀ ਗਿਣਤੀ ਵਿੱਚ 27.1 ਕਰੋੜ ਦੀ ਜ਼ਬਰਦਸਤ ਗਿਰਾਵਟ ਆਈ ਸੀ ਤੇ ਇਸ ਮਾਮਲੇ ’ਚ ਭਾਰਤ ਨੇ ਚੀਨ ਨੂੰ ਵੀ ਪਿਛਾਂਹ ਛੱਡ ਦਿੱਤਾ ਸੀ।

 

 

ਦਸੰਬਰ 2018 ’ਚ ਨੀਤੀ ਆਯੋਗ ਨੇ ਇੱਕ ਬੇਸਲਾਈਨ SDG ਇੰਡੈਕਸ ਜਾਰੀ ਕੀਤਾ ਸੀ। ਉਸ ਵਿੱਚ ਇਹ ਦੱਸਿਆ ਗਿਆ ਸੀ ਕਿ ਸੰਯੁਕਤ ਰਾਸ਼ਟਰ ਵੱਲੋਂ 2015 ’ਚ ਤੈਅ ਕੀਤੇ ਟੀਚੇ ਹਾਸਲ ਕਰਨ ਵਿੱਚ ਭਾਰਤ ਨੇ ਕਿੰਨੀ ਤਰੱਕੀ ਕੀਤੀ ਹੈ।

 

 

ਨੀਤੀ ਆਯੋਗ ਮੁਤਾਬਕ SDG ਦੇ ਟੀਚੇ 1 ਭਾਵੀ ਗ਼ਰੀਬੀ ਖ਼ਤਮ ਕਰਨ ਦੇ ਮਾਮਲੇ ’ਚ 2018 ਦੇ 54 ਅੰਕਾਂ ਦੇ ਮੁਕਾਬਲੇ 2019 ’ਚ 50 ਅੰਕ ਹੀ ਰਹਿ ਗਏ ਹਨ। ਨੀਤੀ ਆਯੋਗ ਦੇ ਅੰਕੜਿਆਂ ਮੁਤਾਬਕ 2018 ਦੇ ਮੁਕਾਬਲੇ 2019 ’ਚ 22 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਗ਼ਰੀਬੀ ਵਧੀ ਹੈ। ਗ਼ਰੀਬੀ ਵਧਣ ਵਾਲੇ ਮੁੱਖ ਰਾਜਾਂ ਵਿੱਚ ਬਿਹਾਰ, ਓੜੀਸ਼ਾ, ਝਾਰਖੰਡ, ਉੱਤਰ ਪ੍ਰਦੇਸ਼, ਪੰਜਾਬ, ਆਸਾਮ ਤੇ ਪੱਛਮੀ ਬੰਗਾਲ ਸ਼ਾਮਲ ਹਨ।

 

 

ਸਿਰਫ਼ ਚਾਰ ਸੂਬਿਆਂ ਮਿਜ਼ੋਰਮ, ਕੇਰਲ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਵਿੱਚ ਭੁੱਖੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poverty Hunger and Inequality rising in India including India says Niti Ayog Report