ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਿਜਲੀ ਨਿਗਮ ਨੇ ਗ਼ਰੀਬ ਖਪਤਕਾਰ ਨੂੰ ਭੇਜ ਦਿੱਤਾ 128 ਕਰੋੜ ਦਾ ਬਿਲ

​​​​​​​ਬਿਜਲੀ ਨਿਗਮ ਨੇ ਗ਼ਰੀਬ ਖਪਤਕਾਰ ਨੂੰ ਭੇਜ ਦਿੱਤਾ 128 ਕਰੋੜ ਦਾ ਬਿਲ

ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਹਿਰ ਹਾਪੁੜ ਦੇ ਮੁਹੱਲਾ ਚਮਰੀ ਨਿਵਾਸੀ ਸ਼ਮੀਮ ਨੂੰ ਬਿਜਲੀ ਨਿਗਮ ਨੇ 128 ਕਰੋੜ ਰੁਪਏ ਦਾ ਬਿਲ ਭੇਜ ਦਿੱਤਾ ਹੈ। ਇਸ ਬਿਲ ਕਾਰਨ ਖਪਤਕਾਰ ਸ਼ਮੀਮ ਦੇ ਹੱਥਾਂ ਦੇ ਤੋਤੇ, ਪੈਰਾਂ ਹੇਠਲੀ ਜ਼ਮੀਨ, ਰਾਤਾਂ ਦੀ ਨੀਂਦਰ ਸਭ ਕੁਝ ਉੱਡ ਤੇ ਖਿਸਕ ਗਿਆ ਹੈ।

 

 

ਬਿੱਲ ਠੀਕ ਕਰਵਾਉਣ ਲਈ ਹੁਣ ਸ੍ਰੀ ਸ਼ਮੀਮ ਨੂੰ ਬਿਜਲੀ ਨਿਗਮ ਦਫ਼ਤਰ ਦੇ ਚੱਕਰ ਲਾਉਣੇ ਪੈ ਰਹੇ ਹਨ। ਉਂਝ ਅਧਿਕਾਰੀ ਇਸ ਨੂੰ ਕੰਪਿਊਟਰ ਦਾ ਕੋਈ ਤਕਨੀਕੀ ਨੁਕਸ ਹੀ ਦੱਸ ਰਹੇ ਹਨ।

 

 

ਉੱਤਰ ਪ੍ਰਦੇਸ਼ ਬਿਜਲੀ ਨਿਗਮ ਦੀਆਂ ਅਜਿਹੀਆਂ ਬਹੁਤ ਸਾਰੀਆਂ ਗੜਬੜੀਆਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ। ਲੈਜਰਾਂ ਵਿੱਚ ਕਥਿਤ ਹੇਰਾਫੇਰੀ ਤੇ ਫ਼ਰਜ਼ੀ ਬਿੱਲ–ਰਸੀਦਾਂ ਕਾਰਨ ਟਿਊਬਵੈੱਲ ਖਪਤਕਾਰਾਂ ਕੋਲ ਵੀ ਲੱਖਾਂ ਦੇ ਬਕਾਏ ਦੇ ਬਿਲ ਪੁੱਜ ਰਹੇ ਹਨ।

 

 

ਇਸੇ ਲਈ ਸੂਬੇ ਦੇ ਕਿਸਾਨਾਂ ਦਾ ਹੰਗਾਮਾ ਨਿੱਤ ਦਿਨ ਖੜ੍ਹਾ ਹੀ ਰਹਿੰਦਾ ਹੈ।

 

 

ਸ੍ਰੀ ਸ਼ਮੀਮ ਦੇ ਘਰ ’ਚ ਤਾਂ ਸਿਰਫ਼ ਦੋ ਕਿਲੋਵਾਟ ਦਾ ਕੁਨੈਕਸ਼ਨ ਹੈ ਪਰ ਉਨ੍ਹਾਂ ਨੂੰ ਬਿਲ 128 ਕਰੋੜ ਦਾ ਜਾਰੀ ਕਰ ਦਿੱਤਾ ਗਿਆ ਹੈ। ਮੀਟਰ ਰੀਡਰ ਨੇ ਵੀ ਨਹੀਂ ਸੋਚਿਆ ਕਿ ਇੱਕ ਆਮ ਖਪਤਕਾਰ ਦਾ ਬਿਲ ਇੰਨਾ ਜ਼ਿਆਦਾ ਕਿਵੇਂ ਆ ਸਕਦਾ ਹੈ। ਉਨ੍ਹਾਂ ਦੇ ਘਰ ਦਾ ਬਿਲ ਹੁਣ ਤੱਕ ਸਿਰਫ਼ 700 ਜਾਂ 800 ਰੁਪਏ ਹੀ ਆਉਂਦਾ ਰਿਹਾ ਹੈ।

 

 

ਬਿਜਲੀ ਨਿਗਮ ਦੇ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਇਸ ਬਿਲ ਵਿੱਚ ਸੋਧ ਕਰ ਦਿੱਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Power Corporation issued Rs 128 Crore bill to a poor consumer