ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ ਕਾਮਿਆਂ ਵੱਲੋਂ ਪਟਿਆਲਾ ਵਿਚ ਧਰਨਾ

ਬਿਜਲੀ ਕਾਮਿਆਂ ਵੱਲੋਂ ਪਟਿਆਲਾ ਵਿਚ ਧਰਨਾ

ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਇੰਪਲਾਈ ਫੈਡਰੇਸ਼ਨ ਪੀ ਐਸ ਈ ਬੀ, ਪੀ ਐਸ ਈ ਬੀ ਕਰਮਚਾਰੀ ਦਲ, ਮਨਿਸਟੀਰੀਅਲ ਸਰਵਿਸਜ਼ ਯੁਨੀਅਨ, ਵਰਕਰਜ਼ ਫੈਡਰੇਸ਼ਨ ਪੀ ਐਸ ਪੀ ਸੀ ਐਲ, ਪੀ ਐਸ ਟੀ ਸੀ ਐਲ, ਪੀ ਐਸ ਈ ਬੀ ਥਰਮਲ ਇੰਪਲਾਈਜ਼ ਕੁਆਡੀਨੇਸ਼ਨ ਕਮੇਟੀ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਸੰਘ ਅਤੇ ਪੀ ਐਸ ਈ ਬੀ ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਤੇ ਅਧਾਰਿਤ ਬਣੇ ਪੀ ਐਸ ਈ ਸੀ ਇੰਪਲਾਈ ਜੁਆਇਟ ਫੋਰਮ ਦੇ ਸੱਦੇ ਉਤੇ ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ।

 

ਇਸ ਮੌਕੇ ਯੂਲੀਅਨ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਫੋਰਮ ਨਾਲ ਕਈ ਵਾਰ ਮੀਟਿੰਗ ਦੌਰਾਨ ਮੰਗਾਂ ਨੂੰ ਮੰਨ ਚੁੱਕੀ ਹੈ। ਪ੍ਰੰਤੂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵਟ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੰਨੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਤਾ ਬਿਜਲੀ ਕਾਮੇ ਬਿਜਲੀ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਸਮੇਤ ਦੋਵੇਂ ਬਿਜਲੀ ਨਿਗਮਾਂ ਦੇ ਚੇਰਮੈਨ ਅਤੇ ਡਾਇਰੈਕਟਰਾਂ ਦੇ ਸਰਕਾਰੀ ਦੌਰਿਆਂ ਸਮੇਂ ਫੀਲਡ ਵਿਚ ਉਨ੍ਹਾਂ ਵਿਰੁਧ 20 ਜੂਨ ਤੋਂ 10 ਜੁਲਾਈ ਤੱਕ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ ਅਤੇ 20 ਜੂਨ ਤੋਂ 10 ਜੁਲਾਈ ਤੱਕ ਫੀਲਡ ਵਿਚ ਵਰਕ ਟੂ ਰੂਲ ਅਨੁਸਾਰ ਹੀ ਕੰਮ ਕਰਨਗੇ। 

ਉਨ੍ਹਾਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨਣ ਵੱਲ ਧਿਆਨ ਨਾ ਦਿੱਤਾ ਤਾਂ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਛੇਤੀ ਹੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Power workers protest in Patiala