ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਲਤ ਬਿਲ ਭੇਜਣ ਬਦਲੇ ਪਾਵਰਕਾਮ ਨੂੰ 20,000 ਰੁਪਏ ਜੁਰਮਾਨਾ

ਗ਼ਲਤ ਬਿਲ ਭੇਜਣ ਬਦਲੇ ਪਾਵਰਕਾਮ ਨੂੰ 20,000 ਰੁਪਏ ਜੁਰਮਾਨਾ

ਗ਼ਲਤ ਬਿਲ ਭੇਜਣ ਤੇ ਨੁਕਸਦਾਰ ਮੀਟਰ ਨਾ ਬਦਲਣ ਦੇ ਇੱਕ ਮਾਮਲੇ ਵਿੱਚ ਖਪਤਕਾਰ ਫ਼ੋਰਮ ਨੇ ਪਾਵਰਕਾਮ ਨੂੰ 20,000 ਰੁਪਏ ਜੁਰਮਾਨਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗ਼ਲਤ ਬਿਲ ਦੀ ਇੱਕ ਲੱਖ ਤੋਂ ਵੱਧ ਦੀ ਰਕਮ ਦੀ ਉਗਰਾਹੀ ਉੱਤੇ ਰੋਕ ਲਾਉਣ ਦੇ ਨਾਲ–ਨਾਲ ਸ਼ਿਕਾਇਤਕਰਤਾ ਨੂੰ ਪੰਜ ਹਜ਼ਾਰ ਰੁਪਏ ਦਾ ਖ਼ਰਚਾ ਵੀ ਦੇਣ ਦਾ ਹੁਕਮ ਜਾਰੀ ਹੋਇਆ ਹੈ।

 

 

ਸਥਾਨਕ ਮਖ਼ਦੂਮਪੁਰਾ ਇਲਾਕੇ ਦੇ ਨਿਵਾਸੀ ਰਮੇਸ਼ ਕੁਮਾਰ ਗੁਪਤਾ ਨੇ ਖਪਤਕਾਰ ਫ਼ੋਰਮ (Consumer Forum) ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੇ ਹਰਬੰਸ ਲਾਲ ਤੋਂ ਘਰ ਖ਼ਰੀਦਿਆ ਸੀ ਤੇ ਉਸ ਵੇਲੇ ਉਨ੍ਹਾਂ ਦੇ ਨਾਂਅ ਉੱਤੇ ਬਿਜਲੀ ਦਾ ਮੀਟਰ ਲੱਗਾ ਹੋਇਆ ਸੀ। ਸਾਲ 2016 ਦੇ ਅੰਤ ਤੱਕ ਉਨ੍ਹਾਂ ਨਵਾਂ ਮੀਟਰ ਲਵਾ ਲਿਆ ਸੀ।

 

 

ਨਵਾਂ ਮੀਟਰ ਲੱਗਣ ਤੋਂ ਬਾਅਦ ਪਾਵਰਕਾਮ ਉਨ੍ਹਾਂ ਨੂੰ ਔਸਤਨ ਆਧਾਰ ਉੱਤੇ ਬਿਲ ਭੇਜਣ ਲੱਗਾ। ਜਦੋਂ ਖਪਤਕਾਰ ਨੇ ਪਾਵਰਕਾਮ ਤੋਂ ਇਸ ਬਾਰੇ ਪੁੱਛਿਆ, ਤਾਂ ਅੱਗਿਓਂ ਜਵਾਬ ਮਿਲਿਆ ਕਿ ਮੀਟਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ। ਤਦ ਉਨ੍ਹਾਂ ਐੱਸਡੀਓ ਨੂੰ ਮੀਟਰ ਬਦਲਣ ਦੀ ਅਰਜ਼ੀ ਦਿੱਤੀ।

 

 

ਬਜ਼ੁਰਗ ਹੋਣ ਕਾਰਨ ਤੇ ਸਿਹਤ ਠੀਕ ਨਾ ਹੋਣ ਕਰ ਕੇ ਉਹ ਲਗਾਤਾਰ ਪਾਵਰਕਾਮ ਦਫ਼ਤਰ ਨਹੀਂ ਜਾ ਸਕਦੇ ਸਨ। ਸਿਹਤ ਸਮੱਸਿਆ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹੇ ਤੇ ਕਦੀ–ਕਦਾਈਂ ਰੱਖ–ਰਖਾਅ ਆਦਿ ਲਈ ਆਪਣੇ ਘਰ ਚਲੇ ਜਾਂਦੇ ਸਨ।

 

 

ਕਈ ਮਹੀਨਿਆਂ ਬਾਅਦ ਵੀ ਮੀਟਰ ਨਹੀਂ ਬਦਲਿਆ ਗਿਆ, ਤਾਂ ਮਾਰਚ 2017 ਦੌਰਾਨ ਉਹ ਐੱਸਡੀਓ ਕੋਲ ਗਏ। ਤਦ ਉਨ੍ਹਾਂ ਨੂੰ ਹੁਕਮ ਚਾੜ੍ਹ ਦਿੱਤਾ ਗਿਆ ਕਿ ਉਹ ਤੁਰੰਤ ਸਾਢੇ ਅੱਠ ਹਜ਼ਾਰ ਰੁਪਏ ਜਮ੍ਹਾ ਕਰਵਾਉਣ, ਨਹੀਂ ਤਾਂ ਮੀਟਰ ਕੱਟ ਦਿੱਤਾ ਜਾਵੇਗਾ। ਉਦੋਂ ਉਨ੍ਹਾਂ ਫਿਰ ਮੀਟਰ ਬਦਲਦ ਦੀ ਬੇਨਤੀ ਕੀਤੀ ਪਰ ਉਹ ਬੇਨਤੀ ਵੀ ਫ਼ਿਜ਼ੂਲ ਰਹੀ।

 

 

ਕੁਨੈਕਸ਼ਨ ਨਾ ਕਟ ਜਾਵੇ, ਇਸ ਲਈ ਉਨ੍ਹਾਂ ਚਾਰ ਹਜ਼ਾਰ ਰੁਪਏ ਜਮ੍ਹਾ ਕਰਵਾਏ ਪਰ ਅਚਾਨਕ ਉਨ੍ਹਾਂ ਨੂੰ ਅਗਸਤ 2018 ਦੌਰਾਨ ਇੱਕ ਲੱਖ ਤੋਂ ਵੱਧ ਦਾ ਬਿਲ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਇਹ ਮਾਮਲਾ ਕਨਜ਼ਿਊਮਰ–ਫ਼ੋਰਮ ਵਿੱਚ ਚਲਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Powercom fined Rs 20000 for wrong billing