ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ’ਚ ‘ਪਾਵਰਗ੍ਰਿੱਡ’ ਤੋਂ ਇੰਝ ਮਿਲ ਰਹੀ ਹੈ ਲੋਕਾਂ ਨੂੰ ਮਦਦ

ਲੌਕਡਾਊਨ ’ਚ ‘ਪਾਵਰਗ੍ਰਿੱਡ’ ਤੋਂ ਇੰਝ ਮਿਲ ਰਹੀ ਹੈ ਲੋਕਾਂ ਨੂੰ ਮਦਦ

ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵੇਲੇ ਜਦੋਂ ਸਮੁੱਚਾ ਦੇਸ਼ ਲੌਕਡਾਊਨ ਹੈ, ਬਿਜਲੀ ਮੰਤਰਾਲੇ ਅਧੀਨ ਆਉਂਦਾ ਜਨਤਕ ਖੇਤਰ ਦਾ ਕੇਂਦਰੀ ਅਦਾਰਾ ‘ਪਾਵਰਗ੍ਰਿੱਡ’ ਨਾ ਸਿਰਫ਼ 24x7 ਬਿਜਲੀ ਦੀ ਬੇਰੋਕ ਸਪਲਾਈ ਯਕੀਨੀ ਬਣਾ ਰਿਹਾ ਹੈ, ਸਗੋਂ ਉਨ੍ਹਾਂ ਲੋਕਾਂ ਦੀ ਮਦਦ ਲਈ ਮਨੁੱਖੀ ਰਾਹਤ ਗਤੀਵਿਧੀਆਂ ਵੀ ਕਰ ਰਿਹਾ ਹੈ, ਜਿਹੜੇ ਭਾਰਤ ’ਚ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

 

 

‘ਪਾਵਰਗ੍ਰਿੱਡ’ ਇੱਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਵਜੋਂ ਸੀਐੱਸਆਰ ਗਤੀਵਿਧੀਆਂ ਕਰਨ ਵਾਲਿਆਂ ’ਚੋਂ ਸਭ ਤੋਂ ਅਗਲਿਆਂ ’ਚ ਸ਼ਾਮਲ ਸੀ। ਇਹ ‘ਪੀਐੱਮ ਕੇਅਰਜ਼ ਫ਼ੰਡ’ ਵਿੱਚ 200 ਕਰੋੜ ਰੁਪਏ ਦਾ ਯੋਗਦਾਨ ਪਾ ਚੁੱਕਾ ਹੈ। ਇਸ ਦੇ ਨਾਲ ਹੀ, ਪਾਵਰਗ੍ਰਿੱਡ ਦੇ ਸਾਰੇ ਮੁਲਾਜ਼ਮਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ‘ਪੀਐੱਮ ਕੇਅਰਜ਼ ਫ਼ੰਡ’ ਨੂੰ ਦਾਨ ਕੀਤੀ ਹੈ।

 

 

‘ਪੀਐੱਮ ਕੇਅਰਜ਼ ਫ਼ੰਡ’ ’ਚ ਵਿੱਤੀ ਯੋਗਦਾਨ ਦੇ ਨਾਲ, ਜਨਤਕ ਖੇਤਰ ਦਾ ਇਹ ਅਦਾਰਾ (ਪੀਐੱਸਯੂ) ਆਪਣੇ ਸਬ–ਸਟੇਸ਼ਨ ਤੇ ਟ੍ਰਾਂਸਮਿਸ਼ਨ ਲਾਈਨ ਦਫ਼ਤਰਾਂ ਦੇ ਲਾਗੇ ਰਹਿੰਦੇ ਠੇਕਾ–ਆਧਾਰਤ ਕਾਮਿਆਂ, ਮਜ਼ਦੂਰਾਂ ਤੇ ਲੋੜਵੰਦ ਲੋਕਾਂ ਨੂੰ ਭੋਜਨ ਦੇ ਪੈਕੇਟਸ/ਰਾਸ਼ਨ ਦਾ ਸਾਮਾਨ ਵੀ ਵੰਡ ਰਿਹਾ ਹੈ। ਇਨ੍ਹਾਂ ਜ਼ਰੂਰੀ ਵਸਤਾਂ ਤੋਂ ਇਲਾਵਾ, ਮਾਸਕ, ਸੈਨੀਟਾਈਜ਼ਰਜ਼ ਤੇ ਸਾਬਣ ਵੀ ਵੰਡੇ ਜਾ ਰਹੇ ਹਨ। ਹੁਣ ਤੱਕ 81,000 ਲਾਭਪਾਤਰੀਆਂ ਨੂੰ ਦੇਸ਼ ਭਰ ਵਿੱਚ 200 ਤੋਂ ਵੱਧ ਸਥਾਨਾਂ ’ਤੇ 4.27 ਕਰੋੜ ਰੁਪਏ ਦਾ ਰਾਸ਼ਨ/ਭੋਜਨ ਵਸਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

 

 

‘ਪਾਵਰਗ੍ਰਿੱਡ’ ਨੇ ਵੈਂਟੀਲੇਟਰਜ਼ ਖ਼ਰੀਦਣ ਲਈ, ਮੈਡੀਕਲ ਸਹੂਲਤਾਂ ਮਜ਼ਬੂਤ ਕਰਨ ਦੇ ਨਾਲ–ਨਾਲ ਇਸ ਵਿਸ਼ਵ–ਪੱਧਰੀ ਮਹਾਮਾਰੀ ਦਾ ਨਿਪਟਣ ਲਈ ਬੁਨਿਆਦੀ ਢਾਂਚਾ ਸਿਰਜਣ ਵਾਸਤੇ ਹਸਪਤਾਲਾਂ ਨੂੰ ਮਦਦ ਵੀ ਮੁਹੱਈਆ ਕਰਵਾਈ ਹੈ। ਕੋਵਿਡ–19 ਵਿਰੁੱਧ ਜੰਗ ਲਈ ਆਪਣੀ ਮਦਦ ਦੌਰਾਨ ਪੂਰੇ ਦੇਸ਼ ਦੇ ਵਿਭਿੰਨ ਹਸਪਤਾਲਾਂ ਨੂੰ ਪੀਪੀਈ ਕਿਟਸ, ਵੈਂਟੀਲੇਟਰਜ਼ ਤੇ ਹਸਪਤਾਲਾਂ ਲਈ ਹੋਰ ਉਪਕਰਣ ਵੀ ਵੰਡੇ ਗਏ ਹਨ।

 

 

ਇਸ ਦੇ ਨਾਲ ਹੀ, ਦੇਸ਼ ਭਰ ’ਚ ਵਿਭਿੰਨ ਸਥਾਨਾਂ ’ਤੇ ਸਥਿਤ ਦਫ਼ਤਰਾਂ ਵਿੱਚ ਨਿਯੁਕਤ ‘ਪਾਵਰਗ੍ਰਿੱਡ’ ਦੀਆਂ ਟੀਮਾਂ ਇਸ ਵਿਸਵ–ਪੱਧਰੀ ਮਹਾਮਾਰੀ ਦੌਰਾਨ ਸਮਾਜਕ–ਦੂਰੀ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਇਹ ਸਮਝਾ ਰਹੀਆਂ ਹਨ ਕਿ ਸਮਾਜਕ–ਦੂਰੀ ਲਾਗੂ ਕਰ ਕੇ ਇਸ ਜੀਵਨ–ਘਾਤਕ ਰੋਗ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ।

ਵੇਰਵੇ ਵੇਖਣ ਲਈ ਇੱਥੇ ਕਲਿੱਕ ਕਰੋ:

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:POWERGRID helping people in Lockdown