ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Saaho ਦਾ First ਪੋਸਟਰ ਹੋਇਆ ਰਿਲੀਜ਼, Prabhas ਦਾ ਸ਼ਾਨਦਾਰ ਲੁਕ ਆਇਆ ਸਾਹਮਣੇ

 

ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਪ੍ਰਭਾਸ ਨੇ ਆਪਣੀ ਆਉਣ ਵਾਲੀ ਫ਼ਿਲਮ 'ਸਾਹੋ' (Saaho) ਦਾ ਪਹਿਲਾ ਲੁਕ ਜਾਰੀ ਕੀਤਾ ਹੈ। ਇੰਸਟਾਗ੍ਰਾਮ ਉੱਤੇ ਜਿਵੇਂ ਹੀ ਉਨ੍ਹਾਂ ਨੇ ਆਪਣੀ ਫ਼ਿਲਮ ਦਾ ਪਹਿਲਾ ਪੋਸਟਰ (First Poster) ਸਾਂਝਾ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਕੁਮੈਂਟਸ ਅਤੇ ਲਾਇਕਸ ਦੇਣੇ ਸ਼ੁਰੂ ਕਰ ਦਿੱਤੇ ਹਨ। ਪ੍ਰਭਾਸ (Prabhas) ਦਾ ਲੁਕ ਇਸ ਪੋਸਟਰ ਵਿੱਚ ਕਾਫੀ ਸ਼ਾਨਦਾਰ ਦਿਖਾਈ ਦੇ ਰਿਹਾ ਹੈ।   

 

ਕੁਝ ਸਮੇਂ ਪਹਿਲਾਂ ਪ੍ਰਭਾਸ ਮੁੰਬਈ ਵਿੱਚ ਆਪਣੀ ਫ਼ਿਲਮ ਦੀ ਸ਼ੁੂਟਿੰਗ ਪੂਰੀ ਕਰਨ ਲਈ ਆਏ ਸਨ। ਪ੍ਰਸ਼ੰਸਕਾਂ ਨਾਲ ਸੈਲਫ਼ੀ ਅਤੇ  ਤਸਵੀਰ ਕਲਿੱਕ ਕਰਵਾਉਂਦੇ ਹੋਏ ਇਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਹੁਣ ਪ੍ਰਭਾਸ ਨੇ ਸੋਸ਼ਲ ਮੀਡੀਆ ਉੱਤੇ ਸਾਹੋ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ ਜਿਸ ਨੂੰ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹਨ। 

 

ਪੋਸਟਰ ਦੇ ਨਾਲ ਹੀ ਪ੍ਰਭਾਸ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਵੀ ਫਾਈਨਲ ਦੱਸੀ ਹੈ। ਫ਼ਿਲਮ 15 ਅਗੱਸਤ 2019 ਨੂੰ ਰਿਲੀਜ਼ ਹੋਵੇਗੀ ਜਿਸ ਦੀ ਜਾਣਕਾਰੀ ਪੋਸਟਰ ਵਿੱਚ ਦਿੱਤੀ ਗਈ ਹੈ। 

 

ਕੱਲ ਰਾਤ ਮੁੰਬਈ ਏਅਰਪੋਰਟ ਉੱਤੇ ਸ਼ਰਧਾ ਕਪੂਰ ਨੂੰ ਹੈਦਰਾਬਾਦ ਲਈ ਰਵਾਨਾ ਹੁੰਦੇ ਹੋਏ ਵੀ ਸਪਾਟ ਕੀਤਾ ਗਿਆ ਸੀ। ਵੇਖਣਾ ਹੈ ਕਿ ਪ੍ਰਭਾਸ ਦੀ ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਕਿਸ ਤਰ੍ਹਾਂ ਧਮਾਲ ਮਚਾਉਂਦੀ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prabhas released saaho first poster with shraddha kapoor on social media went viral instagram